02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬਲਾਕ ਪੱਧਰੀ ਸਾਇੰਸ ਸੈਮੀਨਾਰ ’ਚ ਕੇਰਾ ਖੇੜਾ ਸਕੂਲ ਦੀ ਵਿਦਿਆਰਥਣ ਅਵੱਲ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਆਸ਼ਰਮ ’ਚ ਸਤਿਸੰਗ ਕਰਵਾਇਆ

ਜਲਾਲਾਬਾਦ, 1 ਅਕਤੂਬਰ (ਜਸਕਰਨ ਸਿੰਘ ਤਨੇਜਾ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਥਾਨਕ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਸ਼ਰਧਾ ਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਸਤਿਸੰਗ ਦੌਰਾਨ ਸਾਧਵੀ ਕੀਰਤੀ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿਚ ਆਉਣ ਵਾਲੀਆਂ ਬਹੁਤੀਆਂ ਸਮੱਸਿਆਵਾਂ ਦੀ ਅਸਲ ਜੜ੍ਹ ਅਸਥਿਰ ਮਨ ਤੇ ਉਸ ਦੀਆਂ ਬੇਅੰਤ ਇੱਛਾਵਾਂ ਹਨ।

ਸਤਿਸੰਗ ਦੌਰਾਨ ਸੰਗਤ ਨੂੰ ਪ੍ਰਵਚਨ ਸੁਣਾਉਂਦੇ ਹੋਏ ਸਾਧਵੀ ਕੀਰਤੀ ਭਾਰਤੀ। ਤਸਵੀਰ-ਜਸਕਰਨ ਸਿੰਘ ਤਨੇਜਾ 02-10-2026
ਜਲਾਲਾਬਾਦ, 1 ਅਕਤੂਬਰ (ਜਸਕਰਨ ਸਿੰਘ ਤਨੇਜਾ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਥਾਨਕ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਸ਼ਰਧਾ ਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਸਤਿਸੰਗ ਦੌਰਾਨ ਸਾਧਵੀ ਕੀਰਤੀ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿਚ ਆਉਣ ਵਾਲੀਆਂ ਬਹੁਤੀਆਂ ਸਮੱਸਿਆਵਾਂ ਦੀ ਅਸਲ ਜੜ੍ਹ ਅਸਥਿਰ ਮਨ ਤੇ ਉਸ ਦੀਆਂ ਬੇਅੰਤ ਇੱਛਾਵਾਂ ਹਨ। ਉਨ੍ਹਾਂ ਕਿਹਾ ਕਿ ਅੱਜ ਮਨੁੱਖ ਕੋਲ ਭੌਤਿਕ ਸੁੱਖ-ਸਹੂਲਤਾਂ ਤਾਂ ਵਧ ਗਈਆਂ ਹਨ ਪਰ ਆਤਮਿਕ ਗਿਆਨ ਦੀ ਘਾਟ ਕਾਰਨ ਮਨ ਦੀ ਸ਼ਾਂਤੀ ਗੁਆਚਦੀ ਜਾ ਰਹੀ ਹੈ। ਇੱਛਾਵਾਂ ਦਾ ਗ਼ੁਲਾਮ ਬਣ ਕੇ ਮਨੁੱਖ ਨਿਰਾਸ਼ਾ, ਚਿੰਤਾ ਤੇ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ । ਸਾਧਵੀ ਨੇ ਸਮਝਾਇਆ ਕਿ ਮਨ ਨੂੰ ਸ਼ਾਂਤ ਕਰਨ ਲਈ ਪੂਰਨ ਸਤਿਗੁਰੂ ਤੋਂ ਪ੍ਰਾਪਤ ’ਬ੍ਰਹਮ ਗਿਆਨ’ ਬਹੁਤ ਜ਼ਰੂਰੀ ਹੈ ਜਿਸ ਨਾਲ ਜੀਵਨ ਵਿਚ ਸੰਤੋਖ, ਧੀਰਜ ਅਤੇ ਸਕਰਾਤਮਕਤਾ ਆਉਂਦੀ ਹੈ। ਇਸ ਮੌਕੇ ਸਾਧਵੀ ਬਲਜੀਤ ਭਾਰਤੀ ਵਲੋਂ ਰਸਭਿੰਨਾ ਭਜਨ-ਕੀਰਤਨ ਕੀਤਾ ਗਿਆ।
ਪਿਛਲੀ ਖ਼ਬਰ ਗੋਪੀ ਚੰਦ ਕਾਲਜ ਦੇ ਟੇਲੈਂਟ ਹੰਟ-2026 ’ਚ ਵਿਦਿਆਰਥਣਾਂ ਨੇ ਬੰਨ੍ਹਿਆ ਸੱਭਿਆਚਾਰਕ ਰੰਗ ਅਗਲੀ ਖ਼ਬਰ ਮੀਰਾ ਨਰਸਿੰਗ ਕਾਲਜ ਦੇ ਬੀ.ਐੱਸ.ਸੀ. ਨਰਸਿੰਗ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।