ਵਧੀਕ ਡਿਪਟੀ ਕਮਿਸ਼ਨਰ (ਜ) ਵਲੋਂ ਜ਼ਿਲ੍ਹਾ ਸੈਨਿਕ ਬੋਰਡ ਨਾਲ ਮੀਟਿੰਗ
ਫ਼ਾਜ਼ਿਲਕਾ, 30 ਸਤੰਬਰ(ਦਵਿੰਦਰ ਪਾਲ ਸਿੰਘ)- ਅਮਰਪ੍ਰੀਤ ਕੌਰ ਸੰਧੂ ਡਿਪਟੀ ਕਮਿਸ਼ਨਰ, ਫ਼ਾਜ਼ਿਲਕਾ ਦੇ ਹੁਕਮਾਂ ਅਨੁਸਾਰ ਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਜ) ਫ਼ਾਜ਼ਿਲਕਾ ਦੀ ਪ੍ਰਧਾਨਗੀ ਵਿਚ ਜ਼ਿਲ੍ਹਾ ਸੈਨਿਕ ਬੋਰਡ ਫ਼ਾਜ਼ਿਲਕਾ ਨਾਲ ਮੀਟਿੰਗ ਹੋਈ। ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਲੈਫ.
ਫ਼ਾਜ਼ਿਲਕਾ, 30 ਸਤੰਬਰ(ਦਵਿੰਦਰ ਪਾਲ ਸਿੰਘ)- ਅਮਰਪ੍ਰੀਤ ਕੌਰ ਸੰਧੂ ਡਿਪਟੀ ਕਮਿਸ਼ਨਰ, ਫ਼ਾਜ਼ਿਲਕਾ ਦੇ ਹੁਕਮਾਂ ਅਨੁਸਾਰ ਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਜ) ਫ਼ਾਜ਼ਿਲਕਾ ਦੀ ਪ੍ਰਧਾਨਗੀ ਵਿਚ ਜ਼ਿਲ੍ਹਾ ਸੈਨਿਕ ਬੋਰਡ ਫ਼ਾਜ਼ਿਲਕਾ ਨਾਲ ਮੀਟਿੰਗ ਹੋਈ। ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਲੈਫ.ਕਰਨਲ ਅਮਨਦੀਪ ਕੋਰ (ਰਿਟਾ) ਸਕੱਤਰ ਜ਼ਿਲ੍ਹਾ ਸੈਨਿਕ ਬੋਰਡ ਫ਼ਾਜ਼ਿਲਕਾ ਵਲੋਂ ਪ੍ਰਧਾਨ ਤੇ ਬਾਕੀ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ ਤੇ ਵਿਭਾਗ ਦੀਆਂ ਵੱਖ-ਵੱਖ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ ਤੇ ਮੌਜੂਦਾ ਵਿੱਤੀ ਸਾਲ ਦੌਰਾਨ ਵੱਖ-ਵੱਖ ਸਕੀਮਾਂ ਅਧੀਨ ਵਿਭਾਗ ਵਲੋਂ ਵੱਖ-ਵੱਖ ਲਾਭਪਾਤਰਾਂ ਨੂੰ ਕੁੱਲ 20,74,640/- ਨੂੰ ਅਦਾਇਗੀਆਂ ਕੀਤੀ ਗਈਆਂ ਜਿਸ ਸਬੰਧੀ ਸਕੀਮ ਵਾਈਜ਼ ਵੇਰਵਾ ਦਿੱਤਾ ਤੇ ਹੋਰ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੱਤੀ ਗਈ। ਉਪਰੰਤ ਮੀਟਿੰਗ ਵਿਚ ਉਠਾਏ ਗਏ ਮੁੱਦਿਆਂ ’ਤੇ ਵਿਚਾਰ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵਲੋਂ ਸਬੰਧਿਤ ਵਿਭਾਗਾਂ/ਅਦਾਰਿਆਂ ਨੂੰ ਜਲਦ ਬਣਦੀ ਕਾਰਵਾਈ ਕਰਨ ਲਈ ਵੀ ਨਿਰਦੇਸ਼ ਦਿੱਤੇ ਤੇ ਹਥਿਆਰਬੰਦ ਸੈਨਾ ਝੰਡਾ ਦਿਵਸ ਵਿਚ ਦਿੱਤਾ ਜਾਣ ਵਾਲਾ ਚੰਦਾ ਸਮੇਂ ਸਿਰ ਜਮਾਂ ਕਰਵਾਉਣ ਹਿਤ ਪ੍ਰੇਰਿਤ ਕੀਤਾ। ਇਸ ਮੌਕੇ ਬਾਕੀ ਹੋਰ ਵਿਭਾਗਾਂ ਦੇ ਮੁਖੀ/ਨੁਮਾਇੰਦੇ ਹਾਜ਼ਰ ਸਨ। ਇਸ ਤੋਂ ਇਲਾਵਾ ਜ਼ਿਲ੍ਹਾ ਸੈਨਿਕ ਬੋਰਡ ਦੇ ਉਪ-ਪ੍ਰਧਾਨ ਕਮਾਂਡਰ ਦਲੀਪ ਕੁਮਾਰ (ਰਿਟਾ), ਨਾਨ ਆਫੀਸ਼ਲ ਮੈਂਬਰ ਸੂਬੇਦਾਰ ਜੈ ਚੰਦ, ਲੀਲਾਧਰ ਸ਼ਰਮਾ, ਵਿਕਰਮ ਸ਼ਰਮਾ ਤੇ ਜ਼ਿਲ੍ਹਾ ਸੈਨਿਕ ਬੋਰਡ ਦਾ ਦਫ਼ਤਰੀ ਅਮਲਾ ਵੀ ਮੀਟਿੰਗ ’ਚ ਹਾਜ਼ਰ ਸੀ।