01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਲਈ ਘੱਟ ਲਾਗਤ ਵਾਲੀ ਸੰਤੁਲਿਤ ਖ਼ੁਰਾਕ ਤਿਆਰ ਕਰਨ ਦੀ ਸਿਖਲਾਈ ਦਿੱਤੀ

ਫ਼ਾਜ਼ਿਲਕਾ, 30 ਸਤੰਬਰ (ਦਵਿੰਦਰ ਪਾਲ ਸਿੰਘ)- ਕ੍ਰਿਸ਼ੀ ਵਿਗਿਆਨ ਕੇਂਦਰ ਫ਼ਾਜ਼ਿਲਕਾ ਅਤੇ ਆਈ. ਸੀ.

ਅਜੀਤ ਡੈਸਕ 01-10-2026
ਫ਼ਾਜ਼ਿਲਕਾ, 30 ਸਤੰਬਰ (ਦਵਿੰਦਰ ਪਾਲ ਸਿੰਘ)- ਕ੍ਰਿਸ਼ੀ ਵਿਗਿਆਨ ਕੇਂਦਰ ਫ਼ਾਜ਼ਿਲਕਾ ਅਤੇ ਆਈ.ਸੀ.ਏ.ਆਰ. ਸੀ.ਆਈ.ਪੀ.ਐੱਚ.ਈ.ਟੀ. ਅਬੋਹਰ ਵਲੋਂ ਅਰਨੀਵਾਲਾ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਲਈ ਬੱਚਿਆਂ ਦੀ ਖ਼ੁਰਾਕ ਤੇ ਪੋਸ਼ਣ ਸਬੰਧੀ 3 ਦਿਨਾਂ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ। ਕੇ.ਵੀ.ਕੇ. ਦੇ ਮੁਖੀ ਡਾ. ਅਰਵਿੰਦ ਕੁਮਾਰ ਅਹਲਾਵਤ ਦੀ ਅਗਵਾਈ ਅਤੇ ਗ੍ਰਹਿ ਵਿਗਿਆਨ ਮਾਹਿਰ ਡਾ.ਰੁਪਿੰਦਰ ਕੌਰ ਦੀ ਦੇਖ-ਰੇਖ ਹੇਠ ਇਸ ਪ੍ਰੋਗਰਾਮ ਦੌਰਾਨ ਵਰਕਰਾਂ ਨੂੰ ਸਥਾਨਕ ਭੋਜਨ ਪਦਾਰਥਾਂ ਰਾਹੀਂ ਘੱਟ ਲਾਗਤ ’ਚ ਪੌਸ਼ਟਿਕ ਖ਼ੁਰਾਕ ਤਿਆਰ ਕਰਨ ਦੇ ਗੁਰ ਸਿਖਾਏ ਗਏ। ਇਸ ਦੌਰਾਨ ਪੌਸ਼ਟਿਕ ਦਲ਼ੀਆ, ਬਾਜਰਾ ਪੌਸ਼ਟਿਕ ਪਾਊਡਰ, ਪੌਸ਼ਟਿਕ ਲੱਡੂ ਅਤੇ ਰਾਗੀ ਚਾਕਲੇਟ ਤਿਆਰ ਕਰਨ ਦੀ ਵਿਹਾਰਕ ਸਿਖਲਾਈ ਦਿੱਤੀ ਗਈ। ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸੀ.ਡੀ.ਪੀ.ਓ. ਨਵਦੀਪ ਕੌਰ ਨੇ ਆਂਗਣਵਾੜੀ ਵਰਕਰਾਂ ਨੂੰ ਇਹ ਗਿਆਨ ਕੇਂਦਰਾਂ ਤੇ ਮਾਪਿਆਂ ਤੱਕ ਪਹੁੰਚਾਉਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸੁਪਰਵਾਈਜ਼ਰ ਅਮਨਦੀਪ ਕੌਰ, ਸੁਨੀਤਾ, ਨੀਲਮ ਰਾਣੀ ਅਤੇ ਸੁਰਿੰਦਰ ਕੌਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਟਰਾਲੀ ’ਚੋਂ 70-80 ਬੋਰੀਆਂ ਚਾਵਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।