21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ , 25 ਫ਼ੀਸਦੀ ਦੇ ਕਰੀਬ ਹੋਈ ਪੋਲਿੰਗ

ਅਬੋਹਰ, 20 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਲਈ ਲੰਬੇ ਸਮੇਂ ਤੋਂ ਚੱਲੇ ਸੰਘਰਸ਼ ਬਾਅਦ ਚੋਣ ਪ੍ਰਕਿਰਿਆ ਅੱਜ ਅਬੋਹਰ ਸ਼ਹਿਰ ਵਿਚ ਸ਼ਾਂਤੀਪੂਰਵਕ ਸੰਪੰਨ ਹੋ ਗਈ। ਚੋਣਾਂ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਦੇਰ ਸ਼ਾਮ ਤੱਕ ਵੱਖ-ਵੱਖ ਪੋਲਿੰਗ ਬੂਥਾਂ ’ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ।

ਅਜੀਤ ਡੈਸਕ 21-09-2026
ਅਬੋਹਰ, 20 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਲਈ ਲੰਬੇ ਸਮੇਂ ਤੋਂ ਚੱਲੇ ਸੰਘਰਸ਼ ਬਾਅਦ ਚੋਣ ਪ੍ਰਕਿਰਿਆ ਅੱਜ ਅਬੋਹਰ ਸ਼ਹਿਰ ਵਿਚ ਸ਼ਾਂਤੀਪੂਰਵਕ ਸੰਪੰਨ ਹੋ ਗਈ। ਚੋਣਾਂ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਦੇਰ ਸ਼ਾਮ ਤੱਕ ਵੱਖ-ਵੱਖ ਪੋਲਿੰਗ ਬੂਥਾਂ ’ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਸੂਤਰਾਂ ਮੁਤਾਬਿਕ ਦੇਰ ਸ਼ਾਮ ਤੱਕ ਅਬੋਹਰ ਦੀਆਂ 16 ਹਜ਼ਾਰ ਦੇ ਕਰੀਬ ਵੋਟਾਂ ਵਿਚੋਂ 4057 ਦੇ ਕਰੀਬ ਵੋਟ ਪੋਲ ਹੋਈ ਦੱਸੀ ਗਈ ਹੈ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਅਬੋਹਰ ਵਿਚ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ, ਡੀ.ਏ.ਵੀ. ਸਕੂਲ, ਗੋਪੀ ਚੰਦ ਆਰਿਆ ਮਹਿਲਾ ਕਾਲਜ ਤੇ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਸਨ। ਇਨ੍ਹਾਂ ਕੇਂਦਰਾਂ ’ਤੇ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਆਪਣੇ ਪਸੰਦੀਦਾ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਈਆਂ। ਸੈਨੇਟ ਚੋਣਾਂ ਵਿਚ ਵੋਟਰਾਂ ਵਲੋਂ ਪਹਿਲੀ ਪਸੰਦ ਤੋਂ ਲੈ ਕੇ ਹੋਰ ਤਰਜੀਹਾਂ ਅਨੁਸਾਰ ਵੋਟ ਪਾਉਣ ਦੀ ਪ੍ਰਕਿਰਿਆ ਅਪਣਾਈ ਗਈ। ਅਬੋਹਰ ਹਲਕੇ ਨਾਲ ਸਬੰਧਿਤ 5 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਹਨ। ਇਨ੍ਹਾਂ ਵਿਚ ਤਿੰਨ ਵਾਰ ਲਗਾਤਾਰ ਸੈਨੇਟ ਮੈਂਬਰ ਰਹੇ ਵਰਿੰਦਰ ਸਿੰਘ ਉਰਫ਼ ਵਿਕੀ ਗਿੱਲ, ਡੀ.ਏ.ਵੀ. ਮੈਨੇਜਿੰਗ ਕਮੇਟੀ ਵਲੋਂ ਉਮੀਦਵਾਰ ਪ੍ਰੋ.ਗੁਰਰਾਜ ਸਿੰਘ ਚਹਿਲ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਲਾਜਵੰਤ ਸਿੰਘ ਵਿਰਕ, ਪ੍ਰੋ.ਇਕਬਾਲ ਸਿੰਘ ਸੰਧੂ ਤੇ ਸ਼ੰਕਰ ਚੌਧਰੀ ਚੋਣ ਮੈਦਾਨ ਵਿਚ ਹਨ।ਹਨ। ਇਸ ਤੋਂ ਇਲਾਵਾ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਿਤ 2 ਹੋਰ ਉਮੀਦਵਾਰ ਵੀ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅਬੋਹਰ ਤੇ ਫ਼ਾਜ਼ਿਲਕਾ ਖੇਤਰ ਵਿਚੋਂ ਵੱਡੀ ਗਿਣਤੀ ਵਿਚ ਉਮੀਦਵਾਰ ਚੋਣ ਮੈਦਾਨ ਵਿਚ ਹੋਣ ਕਾਰਨ ਵੋਟਰਾਂ ਵਿਚ ਵੀ ਇਸ ਚੋਣ ਨੂੰ ਲੈ ਕੇ ਵਿਸ਼ੇਸ਼ ਦਿਲਚਸਪੀ ਦੇਖਣ ਨੂੰ ਮਿਲੀ। ਉਮੀਦਵਾਰਾਂ ਦੇ ਸਮਰਥਕਾਂ ਵਲੋਂ ਵੀ ਅਬੋਹਰ ਖੇਤਰ ਦੀ ਪੰਜਾਬ ਯੂਨੀਵਰਸਿਟੀ ਸੈਨੇਟ ਵਿਚ ਇਸ ਵਾਰ ਵੱਡੀ ਨੁਮਾਇੰਦਗੀ ਹੋਣ ਦੀ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ। ਚੋਣਾਂ ਦੌਰਾਨ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਵੱਖ-ਵੱਖ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਪੋਲਿੰਗ ਕੇਂਦਰਾਂ ਦੇ ਨੇੜੇ ਆਪਣੇ ਬੂਥ ਵੀ ਲਗਾਏ ਗਏ, ਜਿੱਥੇ ਵੋਟਰਾਂ ਨੂੰ ਚੋਣ ਪ੍ਰਕਿਰਿਆ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਆਪਣੇ ਉਮੀਦਵਾਰ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਜਾਂਦੀ ਰਹੀ। ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਇਨ੍ਹਾਂ ਚੋਣਾਂ ਵਿਚ ਕੁੱਲ 51 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ 15 ਸੈਨੇਟ ਮੈਂਬਰ ਚੁਣੇ ਜਾਣੇ ਹਨ। ਚੋਣ ਨਤੀਜੇ ਆਉਣ ਵਾਲੇ ਦਿਨਾਂ ਵਿਚ ਘੋਸ਼ਿਤ ਕੀਤੇ ਜਾਣ ਦੀ ਉਮੀਦ ਹੈ, ਜਿਸ ਤੋਂ ਬਾਅਦ ਅਬੋਹਰ ਤੇ ਫ਼ਾਜ਼ਿਲਕਾ ਖੇਤਰ ਦੇ ਉਮੀਦਵਾਰਾਂ ਦੀ ਚੋਣ ਕਿਸਮਤ ਦਾ ਫ਼ੈਸਲਾ ਹੋਵੇਗਾ।
ਪਿਛਲੀ ਖ਼ਬਰ * ਇਹ ਸਿਰਫ਼ ਮੁਹਿੰਮ ਨਹੀਂ, ਹਰ ਨਾਗਰਿਕ ਦੀ ਜ਼ਿੰਮੇਵਾਰੀ-ਆਗੂ ਅਗਲੀ ਖ਼ਬਰ ਮੇਘਵਾਲ ਦੀ ਆਮਦ ਤੋਂ ਪਹਿਲਾ ਪੰਜਾਬ ਦੇ ਪਾਣੀਆਂ ਸੰਬੰਧੀ ਦੀਵਾਰਾਂ ’ਤੇ ਲੱਗੇ ਪੋਸਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।