08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਨਵੀਂ ਆਬਾਦੀ ਖੇਤਰ ’ਚ ਪਾਈਪਲਾਈਨ ਪੈਣ ਨਾਲ ਪਾਣੀ ਦੀ ਸਮੱਸਿਆ ਤੋਂ ਮਿਲੇਗੀ ਰਾਹਤ

ਅਬੋਹਰ, 7 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਨਵੀਂ ਆਬਾਦੀ ਖੇਤਰ ਦੇ ਵਸਨੀਕਾਂ ਲਈ ਲੰਬੇ ਸਮੇਂ ਤੋਂ ਦੂਸ਼ਿਤ ਪਾਣੀ ਦੀ ਸਮੱਸਿਆ ਦੇ ਸਥਾਈ ਹੱਲ ਦੀ ਕੀਤੀ ਜਾ ਰਹੀ ਮੰਗ ਹੁਣ ਪੂਰੀ ਹੋਣ ਵੱਲ ਵੱਧ ਰਹੀ ਹੈ। ਆਮ ਆਦਮੀ ਪਾਰਟੀ ਦੇ ਯਤਨਾਂ ਸਦਕਾ ਨਵੀਂ ਆਬਾਦੀ ਖੇਤਰ ਵਿਚ ਵਾਟਰ ਬਾਕਸ ਤੋਂ ਪਾਣੀ ਦੀ ਸਪਲਾਈ ਲਈ ਵੱਡੀ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

ਅਜੀਤ ਡੈਸਕ 08-09-2026
ਅਬੋਹਰ, 7 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਨਵੀਂ ਆਬਾਦੀ ਖੇਤਰ ਦੇ ਵਸਨੀਕਾਂ ਲਈ ਲੰਬੇ ਸਮੇਂ ਤੋਂ ਦੂਸ਼ਿਤ ਪਾਣੀ ਦੀ ਸਮੱਸਿਆ ਦੇ ਸਥਾਈ ਹੱਲ ਦੀ ਕੀਤੀ ਜਾ ਰਹੀ ਮੰਗ ਹੁਣ ਪੂਰੀ ਹੋਣ ਵੱਲ ਵੱਧ ਰਹੀ ਹੈ। ਆਮ ਆਦਮੀ ਪਾਰਟੀ ਦੇ ਯਤਨਾਂ ਸਦਕਾ ਨਵੀਂ ਆਬਾਦੀ ਖੇਤਰ ਵਿਚ ਵਾਟਰ ਬਾਕਸ ਤੋਂ ਪਾਣੀ ਦੀ ਸਪਲਾਈ ਲਈ ਵੱਡੀ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਨਵੀਂ ਪਾਈਪਲਾਈਨ ਦੇ ਚਾਲੂ ਹੋਣ ਨਾਲ ਨਵੀਂ ਆਬਾਦੀ ਖੇਤਰ ਵਿਚ ਲੰਬੇ ਸਮੇਂ ਤੋਂ ਆ ਰਹੇ ਦੂਸ਼ਿਤ ਪਾਣੀ ਦੀ ਸਮੱਸਿਆ ਵਿਚ ਵੀ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਖੇਤਰ ਦੀਆਂ ਕਈ ਕਾਲੋਨੀਆਂ, ਜਿੱਥੇ ਅਜੇ ਤੱਕ ਪਾਣੀ ਦੀ ਪਾਈਪਲਾਈਨ ਨਹੀਂ ਪਹੁੰਚੀ, ਉਨ੍ਹਾਂ ਨੂੰ ਵੀ ਇਸ ਨਵੀਂ ਲਾਈਨ ਨਾਲ ਜੋੜਿਆ ਜਾਵੇਗਾ। ਇਸ ਨਾਲ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਵੀ ਸਾਫ਼ ਪਾਣੀ ਦੀ ਸਪਲਾਈ ਮੁਹੱਈਆ ਹੋ ਸਕੇਗੀ। ਨਵੀਂ ਆਬਾਦੀ ਖੇਤਰ ਦੇ ਵਸਨੀਕ ਰਮੇਸ਼ ਸੋਨੀ ਨੇ ਦੱਸਿਆ ਕਿ ਦੂਸ਼ਿਤ ਪਾਣੀ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਸਾਫ਼ ਪੀਣ ਵਾਲੇ ਪਾਣੀ ਦੀ ਉਪਲਬਧਤਾ ਉਨ੍ਹਾਂ ਦੀ ਮੁੱਖ ਮੰਗ ਰਹੀ ਹੈ। ਨਵੀਂ ਪਾਈਪ ਲਾਈਨ ਦਾ ਕੰਮ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ ਵਿਚ ਵੀ ਰਾਹਤ ਪਾਈ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਆਸ ਪ੍ਰਗਟਾਈ ਕਿ ਪਾਈਪ ਲਾਈਨ ਦਾ ਕੰਮ ਜਲਦ ਮੁਕੰਮਲ ਕਰਕੇ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਜਾਵੇ ਤਾਂ ਜੋ ਨਵੀਂ ਆਬਾਦੀ ਤੇ ਇਸ ਨਾਲ ਲੱਗਦੀਆਂ ਕਾਲੋਨੀਆਂ ਦੇ ਲੋਕਾਂ ਨੂੰ ਸਾਫ਼ ਪਾਣੀ ਦੀ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਸਾਫ਼ ਪੀਣ ਵਾਲਾ ਪਾਣੀ ਹਰ ਪਰਿਵਾਰ ਦੀ ਮੁੱਢਲੀ ਲੋੜ ਹੈ ਤੇ ਇਸ ਸਮੱਸਿਆ ਦਾ ਸਥਾਈ ਹੱਲ ਹੋਣਾ ਖੇਤਰ ਲਈ ਵੱਡੀ ਰਾਹਤ ਹੋਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਜਸਪਿੰਦਰ ਸਿੰਘ ਜਾਖੜ, ਰਮੇਸ਼ ਸੋਨੀ, ਅਸ਼ੋਕ ਗਰਗ, ਜੂਲੀ ਰਾਣੀ, ਰਣਜੀਤ ਚੌਹਾਨ, ਸਾਂਵਰੀਆ ਤਿਲੋਕ ਸੋਨੀ, ਸੋਨੂੰ ਅਰੋੜਾ, ਪ੍ਰਵੀਨ ਫ਼ੌਜੀ, ਮੈਟਰੋ ਕਾਲੋਨੀ ਪ੍ਰਧਾਨ ਬਨ੍ਹਵਾਰੀ ਲਾਲ, ਬਲਜਿੰਦਰ ਮਾਨ, ਵਿਕੀ ਨਾਗਪਾਲ ਆਦਿ ਮੁਹੱਲਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਕੌਂਸਲ ਫ਼ਾਜ਼ਿਲਕਾ ਨੇ ਵੱਖ-ਵੱਖ ਇਲਾਕਿਆਂ ’ਚ ਚਲਾਈ ਵਿਸ਼ੇਸ਼ ਸਫ਼ਾਈ ਮੁਹਿੰਮ ਵਿਧਾਇਕ ਸਵਨਾ ਨੇ ਖ਼ੁਦ ਸ਼ਿਰਕਤ ਕਰਕੇ ਸ਼ਹਿਰ ਵ... ਅਗਲੀ ਖ਼ਬਰ ਜ਼ਿਲ੍ਹਾ ਫ਼ਾਜ਼ਿਲਕਾ ਦੇ 2 ਸਕਾਊਟ ਮਾਸਟਰਾਂ ਨੇ ਰਾਸ਼ਟਰੀ ਐਡਵੈਂਚਰ ਪ੍ਰੋਗਰਾਮ ’ਚ ਪੰਜਾਬ ਦਾ ਮਾਣ ਵਧਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।