06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

‘ ਆਪਣਾ ਅਬੋਹਰ, ਆਪਣੀ ਆਭਾ’ ਤਹਿਤ ਵਿਧਾਇਕ ਜਾਖੜ ਨੇ ਦਿੱਤਾ ਸਫ਼ਾਈ ਦਾ ਸੁਨੇਹਾ

ਅਬੋਹਰ, 5 ਸਤੰਬਰ (ਵਿਵੇਕ ਹੂੜੀਆ)- ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਪਲਾਸਟਿਕ ਮੁਕਤ ਬਣਾਉਣ ਦੇ ਮਕਸਦ ਨਾਲ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ’ਆਪਣਾ ਅਬੋਹਰ, ਆਪਣੀ ਆਭਾ’ ਮੁਹਿੰਮ ਨੂੰ ਸੀ. ਪੀ.

ਅਜੀਤ ਡੈਸਕ 06-09-2026
ਅਬੋਹਰ, 5 ਸਤੰਬਰ (ਵਿਵੇਕ ਹੂੜੀਆ)- ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਪਲਾਸਟਿਕ ਮੁਕਤ ਬਣਾਉਣ ਦੇ ਮਕਸਦ ਨਾਲ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ’ਆਪਣਾ ਅਬੋਹਰ, ਆਪਣੀ ਆਭਾ’ ਮੁਹਿੰਮ ਨੂੰ ਸੀ.ਪੀ.ਮਾਰਕੀਟ, ਤਾਰਾ ਐਸਟੇਟ ਦੇ ਬਾਹਰ ਤੇ ਬਿਜਲੀ ਬੋਰਡ ਦਫ਼ਤਰ ਸਾਹਮਣੇ 194ਵਾਂ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਦੌਰਾਨ ਵਲੰਟੀਅਰਾਂ ਤੇ ਸਥਾਨਕ ਲੋਕਾਂ ਨੇ ਇਲਾਕੇ ਦੀ ਸਫ਼ਾਈ ਕੀਤੀ ਤੇ ਰੋਡ ਕਿਨਾਰੇ ਪਏ ਕੂੜੇ ਨੂੰ ਚੁੱਕ ਕੇ ਉਚਿੱਤ ਥਾਂ ’ਤੇ ਪਹੁੰਚਾਇਆ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ’ਆਪਣਾ ਅਬੋਹਰ, ਆਪਣੀ ਆਭਾ’ ਸਿਰਫ਼ ਇੱਕ ਸਫ਼ਾਈ ਅਭਿਆਨ ਨਹੀਂ, ਸਗੋਂ ਸ਼ਹਿਰ ਵਾਸੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਾਉਣ ਤੇ ਅਬੋਹਰ ਨੂੰ ਸੁੰਦਰ ਬਣਾਉਣ ਲਈ ਇੱਕਜੁੱਟ ਕਰਨ ਦਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਰੱਖਣਾ ਸਿਰਫ਼ ਪ੍ਰਸ਼ਾਸਨ ਦਾ ਕੰਮ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਬਾਜ਼ਾਰ ਜਾਂਦੇ ਸਮੇਂ ਕੱਪੜੇ ਦੇ ਥੈਲਿਆਂ ਦਾ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਤੇ ਘਰਾਂ ਦੇ ਬਾਹਰ ਗੰਦਗੀ ਨਾ ਫੈਲਾਉਣ। ਜਾਖੜ ਨੇ ਦੱਸਿਆ ਕਿ ਇਹ ਮੁਹਿੰਮ ਭਵਿੱਖ ਵਿਚ ਵੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲਗਾਤਾਰ ਜਾਰੀ ਰਹੇਗੀ।
ਪਿਛਲੀ ਖ਼ਬਰ ਚੰਡੀਗੜ੍ਹ ਮੋਰਚੇ ’ਚ ਖੋਸਾ ਦਲ ਸਿੰਘ ਇਲਾਕੇ ਤੋਂ ਵੱਡੀ ਗਿਣਤੀ ’ਚ ਪੁੱਜੇ ਆਗੂਆਂ ਨੇ ਲਗਵਾਈ ਹਾਜ਼ਰੀ ਅਗਲੀ ਖ਼ਬਰ ਲੇਬਰ ਇੰਸਪੈਕਟਰ ਦਫ਼ਤਰ ਸਾਹਮਣੇ 15 ਸਤੰਬਰ ਨੂੰ ਧਰਨਾ ਦੇਵੇਗੀ ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ - ਢਾਬਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।