06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਵਿਦਿਆਰਥੀ ਜੀਵਨ ਵਿਚੋਂ ਅਲੋਪ ਹੋ ਰਹੀ ਸਹਿਣਸ਼ੀਲਤਾ :ਮਾਸਟਰ ਰਾਮ ਸਰੂਪ

ਬੱਲੂਆਣਾ, 5 ਸਤੰਬਰ (ਜਸਮੇਲ ਸਿੰਘ ਢਿੱਲੋਂ)- ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਕਿਉਂਕਿ ਮਨੁੱਖ ਸਮਾਜ ਤੋਂ ਬਿਨਾ ਆਪਣਾ ਉੱਤਮ ਵਿਕਾਸ ਨਹੀਂ ਕਰ ਸਕਦਾ। ਮਨੁੱਖ ਦੇ ਵਿਚ ਸਹਿਣਸ਼ੀਲਤਾ ਹੋਣੀ ਬੜੀ ਜ਼ਰੂਰੀ ਹੈ, ਪਰ ਅੱਜ ਦਾ ਵਿਦਿਆਰਥੀ ਸਹਿਣਸ਼ੀਲਤਾ ਤੋਂ ਕੋਹਾਂ ਦੂਰ ਹੁੰਦਾ ਜਾ ਰਿਹਾ ਹੈ, ਭਾਵ ਵਿਦਿਆਰਥੀ ਵਿਚੋਂ ਸਹਿਣਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ।

ਅਜੀਤ ਡੈਸਕ 06-09-2026
ਬੱਲੂਆਣਾ, 5 ਸਤੰਬਰ (ਜਸਮੇਲ ਸਿੰਘ ਢਿੱਲੋਂ)- ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਕਿਉਂਕਿ ਮਨੁੱਖ ਸਮਾਜ ਤੋਂ ਬਿਨਾ ਆਪਣਾ ਉੱਤਮ ਵਿਕਾਸ ਨਹੀਂ ਕਰ ਸਕਦਾ। ਮਨੁੱਖ ਦੇ ਵਿਚ ਸਹਿਣਸ਼ੀਲਤਾ ਹੋਣੀ ਬੜੀ ਜ਼ਰੂਰੀ ਹੈ, ਪਰ ਅੱਜ ਦਾ ਵਿਦਿਆਰਥੀ ਸਹਿਣਸ਼ੀਲਤਾ ਤੋਂ ਕੋਹਾਂ ਦੂਰ ਹੁੰਦਾ ਜਾ ਰਿਹਾ ਹੈ, ਭਾਵ ਵਿਦਿਆਰਥੀ ਵਿਚੋਂ ਸਹਿਣਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜਿਕ ਸਿੱਖਿਆ ਦੇ ਅਧਿਆਪਕ ਰਾਮ ਸਰੂਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖ ਦਾ ਦਿਮਾਗ਼ ਸਭ ਤੋਂ ਵੱਧ ਸ਼ਕਤੀਸ਼ਾਲੀ ਹੈ, ਜੋ ਹਰ ਚੀਜ਼ ਬਣਾ ਸਕਦਾ ਹੈ। ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ਅਤੇ ਪੱਛਮੀ ਪ੍ਰਭਾਵ ਹੇਠ ਵਿਦਿਆਰਥੀ ਨੈਤਿਕ ਮੁੱਲਾਂ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਨ। ਇਹ ਨੈਤਿਕ ਮੁੱਲ ਹਨ ਇਮਾਨਦਾਰੀ, ਹਰਮ ਦਰਦੀ, ਸਹਿਣਸ਼ੀਲਤਾ ਸਹਿਯੋਗ ਦੀ ਭਾਵਨਾ ਅਤੇ ਉੱਚ ਚਰਿੱਤਰ। ਇਨ੍ਹਾਂ ਵਿਚੋਂ ਸਿਰਮੌਰ ਹੈ ਸਹਿਣਸ਼ੀਲਤਾ। ਸਹਿਣਸ਼ੀਲਤਾ ਕੇਵਲ ਇਕ ਸ਼ਬਦ ਹੀ ਨਹੀਂ ਸਗੋਂ ਸਾਡੀ ਨੈਤਿਕਤਾ ਦਾ ਅਨਿੱਖੜਵਾਂ ਅੰਗ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੋੜ ਹੈ ਵਿਦਿਆਰਥੀਆਂ ਵਿਚ ਸਹਿਣਸ਼ੀਲਤਾ ਪੈਦਾ ਕਰਨ ਦੀ। ਭਾਵੇਂ ਅਜਿਹਾ ਕਰਨਾ ਔਖਾ ਹੈ ਪਰ ਜੇਕਰ ਅਸੀਂ ਕੋਸ਼ਿਸ਼ ਕਰੀਏ ਰਲ ਮਿਲ ਕੇ ਹੰਭਲਾ ਮਾਰੀਏ ਤਾਂ ਅਸੀਂ ਮਕਸਦ ਵਿਚ ਸਫਲ ਹੋ ਸਕਦੇ ਹਾਂ।
ਪਿਛਲੀ ਖ਼ਬਰ ਸੇਵਾ ਭਾਰਤੀ ਦੇ ਸਹਿਯੋਗ ਨਾਲ ਪਿੰਡ ਹੀਰਾਂਵਾਲੀ ’ਚ ਲਗਾਇਆ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਅਗਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਦਾ ‘ਦੀ ਇਕਨਾਮਿਕ ਟਾਈਮਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।