ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਅੱਖਾਂ ਦਾ 28ਵਾਂ ਮੁਫ਼ਤ ਜਾਂਚ ਕੈਂਪ 6 ਨੂੰ- ਐਡਵੋਕੇਟ ਗਿੱਲ
ਅਬੋਹਰ, 1 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸੋਸ਼ਲ ਵੈੱਲਫੇਅਰ ਸੁਸਾਇਟੀ ਟਰੱਸਟ ਅਬੋਹਰ ਵਲੋਂ ਅੱਖਾਂ ਦਾ 28ਵਾਂ ਮੁਫ਼ਤ ਜਾਂਚ ਕੈਂਪ 6 ਸਤੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ । ਇਹ ਕੈਂਪ ਸੇਵਾ ਸਦਨ, ਗਲੀ ਨੰਬਰ 2 ਏਕਤਾ ਕਾਲੋਨੀ ਸੀਤੋ ਰੋਡ, ਅਬੋਹਰ ਵਿਖੇ ਲਗਾਇਆ ਜਾਵੇਗਾ।
ਅਬੋਹਰ, 1 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸੋਸ਼ਲ ਵੈੱਲਫੇਅਰ ਸੁਸਾਇਟੀ ਟਰੱਸਟ ਅਬੋਹਰ ਵਲੋਂ ਅੱਖਾਂ ਦਾ 28ਵਾਂ ਮੁਫ਼ਤ ਜਾਂਚ ਕੈਂਪ 6 ਸਤੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ । ਇਹ ਕੈਂਪ ਸੇਵਾ ਸਦਨ, ਗਲੀ ਨੰਬਰ 2 ਏਕਤਾ ਕਾਲੋਨੀ ਸੀਤੋ ਰੋਡ, ਅਬੋਹਰ ਵਿਖੇ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਇੰਚਾਰਜ ਐਡਵੋਕੇਟ ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕੈਂਪ ਦੌਰਾਨ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ । ਅੱਖਾਂ ਦੇ ਮੋਤੀਆ ਬਿੰਦ ਆਪੇ੍ਰਸ਼ਨ ਵਾਲੇ ਮਰੀਜ਼ਾਂ ਨੂੰ ਲਾਇਨਜ਼ ਆਈ ਕੇਅਰ ਸੈਂਟਰ ਜੈਤੋ (ਬਠਿੰਡਾ) ਵਿਖੇ ਲਿਜਾਇਆ ਜਾਵੇਗਾ ਅਤੇ ਮੁਫ਼ਤ ਲੈਂਜ ਲਗਾਏ ਜਾਣਗੇ । ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ । ਕੈਂਪ ਦੌਰਾਨ ਮਰੀਜ਼ ਆਪਣੇ ਆਧਾਰ ਕਾਰਡ ਦੀ ਫ਼ੋਟੋ ਕਾਪੀ ਨਾਲ ਲੈ ਕੇ ਆਉਣ । ਕੈਂਪ ਵਿਚ ਆਉਣ-ਜਾਣ, ਰਹਿਣ, ਖਾਣ ਅਤੇ ਦਵਾਈਆਂ ਦਾ ਪ੍ਰਬੰਧ ਵੀ ਮੁਫ਼ਤ ਹੋਵੇਗਾ। ਕੈਂਪ ਵਿਚ ਰਜਿਸਟ੍ਰੇਸ਼ਨ 6 ਸਤੰਬਰ ਨੂੰ ਹੀ ਸ਼ੁਰੂ ਕੀਤੀ ਜਾਵੇਗੀ ਜਦ ਕਿ ਆਪੇ੍ਰਸ਼ਨ ਲੋੜ ਅਨੁਸਾਰ 7, 8 ਅਤੇ 9 ਸਤੰਬਰ ਨੂੰ ਕੀਤੇ ਜਾਣਗੇ ।