29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬਿਜਲੀ ਦੇ ਅਣ-ਐਲਾਨੇ ਕੱਟ ਲੱਗਣ ਕਾਰਨ ਲੋਕਾਂ ’ਚ ਹਾਹਾਕਾਰ

ਜ਼ੀਰਾ,28 ਅਗਸਤ (ਰਜਨੀਸ਼ ਕਥੂਰੀਆ)-ਪੰਜਾਬ ਸਰਕਾਰ ਵਲੋਂ ਖਪਤਕਾਰਾਂ ਨੂੰ ਬਿਜਲੀ ਦੇ ਕੱਟਾਂ ਤੋਂ ਨਿਜਾਤ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦਾਅਵਿਆਂ ਦੀ ਸੱਚਾਈ ’ਤੇ ਨਜ਼ਰ ਮਾਰੀ ਜਾਵੇ ਤਾਂ ਪਾਵਰਕਾਮ ਵਲੋਂ ਜ਼ੀਰਾ ਸ਼ਹਿਰ ਵਿਚ ਲਗਾਏ ਜਾਂਦੇ ਅਣ-ਐਲਾਨੇ ਬਿਜਲੀ ਦੇ ਕੱਟਾਂ ਦੇ ਕਾਰਨ ਲੋਕਾਂ ਵਿਚ ਵੱਡੀ ਪੱਧਰ ’ਤੇ ਰੋਸ ਪਾਇਆ ਜਾ ਰਿਹਾ ਹੈ। ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਪਾਵਰਕਾਮ ਵਲੋਂ ਬਿਜਲੀ ਦੇ ਕੱਟ ਲਗਾਉਣ ਸਬੰਧੀ ਕੋਈ ਵੀ ਨਿਯਮ ਨਿਸ਼ਚਿਤ ਨਹੀਂ ਹੈ।

ਅਜੀਤ ਡੈਸਕ 29-08-2026
ਜ਼ੀਰਾ,28 ਅਗਸਤ (ਰਜਨੀਸ਼ ਕਥੂਰੀਆ)-ਪੰਜਾਬ ਸਰਕਾਰ ਵਲੋਂ ਖਪਤਕਾਰਾਂ ਨੂੰ ਬਿਜਲੀ ਦੇ ਕੱਟਾਂ ਤੋਂ ਨਿਜਾਤ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦਾਅਵਿਆਂ ਦੀ ਸੱਚਾਈ ’ਤੇ ਨਜ਼ਰ ਮਾਰੀ ਜਾਵੇ ਤਾਂ ਪਾਵਰਕਾਮ ਵਲੋਂ ਜ਼ੀਰਾ ਸ਼ਹਿਰ ਵਿਚ ਲਗਾਏ ਜਾਂਦੇ ਅਣ-ਐਲਾਨੇ ਬਿਜਲੀ ਦੇ ਕੱਟਾਂ ਦੇ ਕਾਰਨ ਲੋਕਾਂ ਵਿਚ ਵੱਡੀ ਪੱਧਰ ’ਤੇ ਰੋਸ ਪਾਇਆ ਜਾ ਰਿਹਾ ਹੈ। ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਪਾਵਰਕਾਮ ਵਲੋਂ ਬਿਜਲੀ ਦੇ ਕੱਟ ਲਗਾਉਣ ਸਬੰਧੀ ਕੋਈ ਵੀ ਨਿਯਮ ਨਿਸ਼ਚਿਤ ਨਹੀਂ ਹੈ। ਵਿਭਾਗ ਵਲੋਂ ਲਗਾਏ ਜਾਂਦੇ ਬਿਜਲੀ ਦੇ ਅਣ ਐਲਾਨੇ ਕੱਟਾਂ ਅਤੇ ਖਾਸ ਕਰਕੇ ਰਾਤ ਸਮੇਂ ਜਿਹੜੇ ਕੱਟ ਲਗਾਏ ਜਾਂਦੇ ਹਨ ਦੇ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਪ੍ਰਸਿੱਧ ਕਾਲਮ ਨਵੀਸ ਅਤੇ ਸਮਾਜ ਸੇਵਕ ਡਾ. ਗੁਰਚਰਨ ਨੂਰਪੁਰ ਨੇ ਕਿਹਾ ਕਿ ਗਰਮੀ ਅਤੇ ਹੁੰਮਸ ਭਰੇ ਮੌਸਮ ਵਿਚ ਵਿਭਾਗ ਵਲੋਂ ਜੇਕਰ ਕਿਸੇ ਥਾਂ ’ਤੇ ਫਾਲਟ ਪੈਦਾ ਹੋ ਜਾਂਦਾ ਹੈ ਤਾਂ ਉਸ ਨੂੰ ਕੱਢਣ ਲਈ ਤਾਂ ਪਾਵਰ ਕੱਟ ਲਗਾਇਆ ਜਾਣਾ ਜਾਇਜ਼ ਹੈ, ਪਰ ਕਈ ਵਾਰ ਰਾਤ ਸਮੇਂ ਵੀ ਅਣ ਐਲਾਨੇ ਬਿਜਲੀ ਦੇ ਕੱਟ ਲਗਾ ਦਿੱਤੇ ਜਾਂਦੇ ਹਨ। ਜਿਸ ਕਰਕੇ ਦਿਨ ਭਰ ਦੇ ਕੰਮ ਕਾਰ ਅਤੇ ਥੱਕੇ ਟੁੱਟੇ ਲੋਕਾਂ ਦਾ ਆਰਾਮ ਹਰਾਮ ਹੋ ਜਾਂਦਾ ਹੈ। ਜ਼ੀਰਾ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਸਹਾਰਾ ਕਲੱਬ ਜ਼ੀਰਾ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ ਤੇ ਪਤੰਜਲੀ ਯੋਗ ਸੰਮਤੀ ਜ਼ੀਰਾ ਦੇ ਪ੍ਰਧਾਨ ਅਤੇ ਸੇਵਾ ਮੁਕਤ ਕਾਨੂੰਗੋ ਗੁਰਦੀਪ ਸਿੰਘ ਨੇ ਕਿਹਾ ਕਿ ਹੁੰਮਸ ਭਰੀ ਗਰਮੀ ਵਿਚ ਲਗਾਏ ਜਾਂਦੇ ਬਿਜਲੀ ਦੇ ਕੱਟ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੰਦੇ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਵਿਕਾਸ ਦੇ ਨਾਮ ਤੇ ਅਸੀਂ ਦਰੱਖਤਾਂ ਨੂੰ ਕੱਟ ਕੇ ਕੁਦਰਤ ਤੋਂ ਦੂਰ ਹੋ ਗਏ ਹਾਂ ਅਤੇ ਦੂਸਰੇ ਪਾਸੇ ਹੱਥੀ ਕਿਰਤ ਕਰਨ ਦੇ ਧੰਦੇ ਲਗਭਗ ਖਤਮ ਹੋ ਜਾਣ ਕਰਕੇ ਸਾਡੇ ਸਰੀਰ ਸੋਹਲ ਹੋ ਗਏ ਹਨ ਅਤੇ ਗਰਮੀ ਸਹਿਣ ਦੀ ਬਰਦਾਸ਼ਤ ਵੀ ਘੱਟ ਗਈ ਹੈ।
ਪਿਛਲੀ ਖ਼ਬਰ ਯੂਨੀਵਰਸਲ ਹਿਊਮਨ ਰਾਈਟਸ ਫਰੰਟ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਗਲੀ ਖ਼ਬਰ ਮੁਲਾਜ਼ਮਾਂ ਦੀ ਹੜਤਾਲ ਨੇ ਖੋਲ੍ਹੀ ‘ਆਪ’ ਸਰਕਾਰ ਦੇ ਵਾਅਦਿਆਂ ਦੀ ਪੋਲ- ਆਸ਼ੂ ਬੰਗੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।