12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਜਾਗਰਣ ਤੋਂ ਵਾਪਸ ਆ ਰਹੇ ਆਟੋ ਚਾਲਕ ’ਤੇ ਹਮਲਾ

ਅਬੋਹਰ, 11 ਅਗਸਤ (ਵਿਵੇਕ ਹੂੜੀਆ)-ਸਥਾਨਕ ਸੁਭਾਸ਼ ਨਗਰ ਵਿਚ ਬੀਤੀ ਦੇਰ ਰਾਤ ਜਾਗਰਣ ਤੋਂ ਵਾਪਸ ਆ ਰਹੇ ਸਾਊਂਡ ਅਤੇ ਝਾਕੀਆਂ ਨਾਲ ਜੁੜੇ ਲੋਕਾਂ ’ਤੇ ਕੁੱਝ ਨੌਜਵਾਨਾਂ ਵਲੋਂ ਕਥਿਤ ਤੌਰ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਪਹਿਲਾਂ ਸਾਊਂਡ ਵਾਲੇ ਵਾਹਨ ’ਤੇ ਇੱਟਾਂ-ਪੱਥਰ ਮਾਰੇ।

ਅਜੀਤ ਡੈਸਕ 12-08-2026
ਅਬੋਹਰ, 11 ਅਗਸਤ (ਵਿਵੇਕ ਹੂੜੀਆ)-ਸਥਾਨਕ ਸੁਭਾਸ਼ ਨਗਰ ਵਿਚ ਬੀਤੀ ਦੇਰ ਰਾਤ ਜਾਗਰਣ ਤੋਂ ਵਾਪਸ ਆ ਰਹੇ ਸਾਊਂਡ ਅਤੇ ਝਾਕੀਆਂ ਨਾਲ ਜੁੜੇ ਲੋਕਾਂ ’ਤੇ ਕੁੱਝ ਨੌਜਵਾਨਾਂ ਵਲੋਂ ਕਥਿਤ ਤੌਰ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਪਹਿਲਾਂ ਸਾਊਂਡ ਵਾਲੇ ਵਾਹਨ ’ਤੇ ਇੱਟਾਂ-ਪੱਥਰ ਮਾਰੇ। ਵਾਹਨ ਦੇ ਉੱਥੋਂ ਨਿਕਲ ਜਾਣ ਤੋਂ ਬਾਅਦ ਨਵੀਂ ਆਬਾਦੀ ਵਾਸੀ ਆਟੋ ਚਾਲਕ ਅਸ਼ਵਨੀ ਕੁਮਾਰ ਨੂੰ ਘੇਰ ਕੇ ਡੰਡਿਆਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੇ ਆਟੋ ਦੀ ਭੰਨਤੋੜ ਕਰ ਦਿੱਤੀ। ਹਮਲੇ ਵਿਚ ਜ਼ਖਮੀ ਅਸ਼ਵਨੀ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਨੇ ਹਮਲਾਵਰਾਂ ’ਤੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਮੋਬਾਈਲ ਫ਼ੋਨ ਲੈ ਜਾਣ ਦੇ ਵੀ ਦੋਸ਼ ਲਗਾਏ ਹਨ। ਜਾਣਕਾਰੀ ਦਿੰਦਿਆਂ ਸ਼ਿਆਮ ਬਾਬੂ ਨੇ ਦੱਸਿਆ ਕਿ ਸੋਮਵਾਰ ਰਾਤ ਸੁਭਾਸ਼ ਨਗਰ ਵਾਸੀ ਮੋਨੂ ਦੇ ਘਰ ਜਾਗਰਨ ਸੀ। ਸਵੇਰੇ ਆਰਤੀ ਸਮੇਂ ਇਕ ਅਣਪਛਾਤਾ ਨੌਜਵਾਨ ਝਾਕੀ ਵਾਲਿਆਂ ਦਾ ਬੈਗ ਲੈ ਕੇ ਭੱਜਣ ਲੱਗਾ, ਜਿਸ ਨੂੰ ਰੋਕ ਕੇ ਸਮਝਾਇਆ ਗਿਆ। ਇਸ ਤੋਂ ਬਾਅਦ ਜਾਗਰਨ ਸਮਾਪਤ ਹੋਣ ’ਤੇ ਸਾਊਂਡ ਅਤੇ ਝਾਕੀ ਵਾਲੇ ਦਰਬਾਰ ਲੈ ਕੇ ਟੈਂਪੂ ਵਿਚ ਜਾ ਰਹੇ ਸਨ। ਸ਼ਿਆਮ ਬਾਬੂ ਅਨੁਸਾਰ ਸ਼ਮਸ਼ਾਨ ਭੂਮੀ ਨੇੜੇ 3-4 ਨੌਜਵਾਨਾਂ ਨੇ ਸਾਊਂਡ ਵਾਲੇ ਵਾਹਨ ’ਤੇ ਪਥਰਾਅ ਕਰ ਦਿੱਤਾ। ਵਾਹਨ ਦੇ ਚਾਲਕ ਦੇ ਉੱਥੋਂ ਨਿਕਲ ਜਾਣ ਮਗਰੋਂ ਉਨ੍ਹਾਂ ਨੇ ਆਟੋ ਚਾਲਕ ਅਸ਼ਵਨੀ ਕੁਮਾਰ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਆਟੋ ਦੀ ਭੰਨਤੋੜ ਕਰ ਦਿੱਤੀ। ਘਟਨਾ ਦੀ ਸੂਚਨਾ 112 ’ਤੇ ਦਿੱਤੀ ਗਈ, ਜਿਸ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਪਰ ਉਦੋਂ ਤੱਕ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਜੀ.ਏ.ਵੀ. ਜੈਨ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਨੁੱਕੜ ਨਾਟਕ ਤੇ ਰੈਲੀ ਰਾਹੀਂ ਦਿੱਤਾ ਨਸ਼ਾ ਮੁਕਤੀ ਦਾ ਸੰਦੇਸ਼ ਅਗਲੀ ਖ਼ਬਰ ਪੁੱਤ ਨੂੰ ਸੰਗਲ਼ ਨਾਲ ਬੰਨ੍ਹਣ ਲਈ ਮਜਬੂਰ ਹੋਏ ਮਾਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।