11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਤੀਆਂ ਦੇ ਰੰਗਾਂ ਨਾਲ ਸਜਿਆ ਅਬੋਹਰ, ਜਾਖੜ ਟਰੱਸਟ ਦੇ ਛੇਵੇਂ ‘ਮੇਲਾ ਤੀਆਂ ਦਾ’ ਦੀਆਂ ਰੌਣਕਾਂ ਸਾਉਣ ਦੇ ਝੂਲਿਆਂ, ਗਿੱਧੇ-ਭੰਗੜੇ, ਕਿੱਕਲੀ ਤੇ ਪੰਜਾਬੀ ਪਕਵਾਨਾਂ ਨੇ ਬੰਨ੍ਹਿਆ ਰੰਗ

ਅਬੋਹਰ, 10 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਜਾਖੜ ਟਰੱਸਟ ਵਲੋਂ ਅਬੋਹਰ ਵਾਸੀਆਂ ਲਈ ਸਮਾਜਿਕ, ਸਭਿਆਚਾਰਕ, ਖੇਡ, ਜਾਗਰੂਕਤਾ ਅਤੇ ਲੋਕ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਤੀਜ ਦੇ ਪਾਵਨ ਤਿਉਹਾਰ ਮੌਕੇ ਸਥਾਨਕ ਨਹਿਰੂ ਪਾਰਕ ਵਿਖੇ ਛੇਵਾਂ ‘ਮੇਲਾ ਤੀਆਂ ਦਾ’ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਸਾਉਣ ਦੇ ਰੰਗਾਂ ਅਤੇ ਪੰਜਾਬੀ ਸਭਿਆਚਾਰ ਨਾਲ ਰੰਗੇ ਇਸ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ, ਮੁਟਿਆਰਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕਰਦਿਆਂ ਖ਼ੂਬ ਅਨੰਦ ਮਾਣਿਆ।

ਅਬੋਹਰ ਦੇ ਨਹਿਰੂ ਪਾਰਕ ’ਚ ਕਰਵਾਏ ਤੀਆਂ ਦੇ ਮੇਲੇ ਦੌਰਾਨ ਔਰਤਾਂ ਦੇ ਇਕੱਠ ਨਾਲ ਸੈਲਫ਼ੀ ਕਰਵਾਉਂਦੇ ਹੋਏ ਵਿਧਾਇਕ ਸੰਦੀਪ ਜਾਖੜ। ਤਸਵੀਰ-ਖਾਲਸਾ 11-08-2026
ਅਬੋਹਰ, 10 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਜਾਖੜ ਟਰੱਸਟ ਵਲੋਂ ਅਬੋਹਰ ਵਾਸੀਆਂ ਲਈ ਸਮਾਜਿਕ, ਸਭਿਆਚਾਰਕ, ਖੇਡ, ਜਾਗਰੂਕਤਾ ਅਤੇ ਲੋਕ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਤੀਜ ਦੇ ਪਾਵਨ ਤਿਉਹਾਰ ਮੌਕੇ ਸਥਾਨਕ ਨਹਿਰੂ ਪਾਰਕ ਵਿਖੇ ਛੇਵਾਂ ‘ਮੇਲਾ ਤੀਆਂ ਦਾ’ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਸਾਉਣ ਦੇ ਰੰਗਾਂ ਅਤੇ ਪੰਜਾਬੀ ਸਭਿਆਚਾਰ ਨਾਲ ਰੰਗੇ ਇਸ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ, ਮੁਟਿਆਰਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕਰਦਿਆਂ ਖ਼ੂਬ ਅਨੰਦ ਮਾਣਿਆ। ਇਸ ਮੌਕੇ ਵਿਧਾਇਕ ਸੰਦੀਪ ਜਾਖੜ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਮੇਲੇ ਵਿਚ ਪਹੁੰਚੀਆਂ ਔਰਤਾਂ ਤੇ ਬੱਚਿਆਂ ਦਾ ਉਤਸ਼ਾਹ ਵਧਾਇਆ। ਮੇਲੇ ਦੌਰਾਨ ਔਰਤਾਂ ਲਈ ਵਿਸ਼ੇਸ਼ ਤੌਰ ’ਤੇ ਸਾਉਣ ਦੇ ਝੂਲੇ, ਕਿੱਕਲੀ, ਗਿੱਧਾ ਅਤੇ ਭੰਗੜੇ ਸਮੇਤ ਕਈ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਉੱਥੇ ਹੀ ਅਬੋਹਰ ਦੇ ਪ੍ਰਸਿੱਧ ਤੇ ਸੁਆਦਲੇ ਪਕਵਾਨਾਂ ਨਾਲ ਸਜੀ ‘ਗਲੀ ਚਟਕਾਰੇ ਵਾਲੀ’ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਮੇਲੇ ਵਿਚ ਅਬੋਹਰ ਦੀਆਂ ਮਹਿਲਾ ਉੱਦਮੀਆਂ ਵਲੋਂ ‘ਸ਼ਿਲਪ ਸ਼ਿੰਗਾਰ ਬਾਜ਼ਾਰ’ ਵੀ ਲਗਾਇਆ ਗਿਆ, ਜਿਸ ਵਿਚ ਵੱਖ-ਵੱਖ ਕਿਸਮ ਦੇ ਸਜਾਵਟੀ ਸਾਮਾਨ ਅਤੇ ਸ਼ਿੰਗਾਰ ਨਾਲ ਸਬੰਧਿਤ ਸਟਾਲ ਲਗਾਏ ਗਏ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਅਮੀਰ ਲੋਕ ਸਭਿਆਚਾਰ ਦੀ ਝਲਕ ਪੇਸ਼ ਕਰਦਾ ‘ਤਿ੍ਰੰਜਣਾਂ ਸੈਲਫੀ ਪੁਆਇੰਟ’ ਵੀ ਤਿਆਰ ਕੀਤਾ ਗਿਆ, ਜਿੱਥੇ ਔਰਤਾਂ, ਮੁਟਿਆਰਾਂ ਅਤੇ ਬੱਚਿਆਂ ਨੇ ਖ਼ੂਬ ਸੈਲਫੀਆਂ ਖਿੱਚ ਕੇ ਇਸ ਯਾਦਗਾਰੀ ਸਮਾਗਮ ਦੀਆਂ ਖ਼ੂਬਸੂਰਤ ਯਾਦਾਂ ਨੂੰ ਸੰਭਾਲਿਆ। ਮਨੋਰੰਜਨ ਲਈ ਤੰਬੋਲਾ ਅਤੇ ਵਨ ਮਿੰਟ ਗੇਮਾਂ ਵੀ ਕਰਵਾਈਆਂ ਗਈਆਂ। ਪੰਜਾਬੀ ਢੋਲ ਪਾਰਟੀ ਦੀ ਪੇਸ਼ਕਾਰੀ ਨੇ ਮਾਹੌਲ ਨੂੰ ਹੋਰ ਵੀ ਜੋਸ਼ੀਲਾ ਬਣਾ ਦਿੱਤਾ। ਇਸ ਦੇ ਨਾਲ ਹੀ ਓਪਨ ਸਟੇਜ, ‘ਮਿਸ ਤੀਜ’ ਅਤੇ ‘ਮਿਸਿਜ਼ ਤੀਜ’ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿਚ ਭਾਗ ਲੈਣ ਵਾਲੀਆਂ ਪ੍ਰਤੀਯੋਗੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖ਼ੂਬ ਵਾਹ-ਵਾਹੀ ਖੱਟੀ। ਇਸ ਮੌਕੇ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਤੀਜ ਦਾ ਤਿਉਹਾਰ ਸਾਡੇ ਸੰਸਕਾਰਾਂ, ਸਭਿਆਚਾਰ ਅਤੇ ਸਭਿਅਤਾ ਦੀ ਖ਼ੂਬਸੂਰਤ ਪਛਾਣ ਹੈ। ਅਜਿਹੇ ਰਵਾਇਤੀ ਤਿਉਹਾਰ ਨਾ ਸਿਰਫ਼ ਸਾਡੀ ਅਮੀਰ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਸਾਧਨ ਹਨ, ਸਗੋਂ ਪਰਿਵਾਰਾਂ ਅਤੇ ਸਮਾਜ ਨੂੰ ਆਪਸ ਵਿਚ ਜੋੜਨ ਦਾ ਕੰਮ ਵੀ ਕਰਦੇ ਹਨ। ਸਮਾਗਮ ਦੌਰਾਨ ਲੱਕੀ ਡਰਾਅ ਰਾਹੀਂ 200 ਤੋਂ ਵੱਧ ਆਕਰਸ਼ਕ ਇਨਾਮ ਵੀ ਵੰਡੇ ਗਏ, ਜਿਸ ਨੂੰ ਲੈ ਕੇ ਸਭ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ਼ਾਜ਼ਿਲਕਾ ਦੇ ਪਿੰਡਾਂ ’ਚ ਡਾਕੂਮੈਂਟਰੀ ਫ਼ਿਲਮ ਦਿਖਾਈ ਅਗਲੀ ਖ਼ਬਰ ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਬਲਾਕ ਫ਼ਾਜ਼ਿਲਕਾ 2 ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।