09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਆਜ਼ਾਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖ਼ੂ ਨਦਾਨ ਕੈਂਪ ਅੱਜ

ਫ਼ਾਜ਼ਿਲਕਾ, 8 ਅਗਸਤ (ਦਵਿੰਦਰ ਪਾਲ ਸਿੰਘ)-ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਅੱਜ 9 ਅਗਸਤ ਨੂੰ ‘ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ’ ਅਤੇ ‘ਲਾਇਨਜ਼ ਕਲੱਬ ਫ਼ਾਜ਼ਿਲਕਾ’ ਵਲੋਂ ਸਾਂਝੇ ਤੌਰ ’ਤੇ ਐਮ. ਆਰ.

ਅਜੀਤ ਡੈਸਕ 09-08-2026
ਫ਼ਾਜ਼ਿਲਕਾ, 8 ਅਗਸਤ (ਦਵਿੰਦਰ ਪਾਲ ਸਿੰਘ)-ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਅੱਜ 9 ਅਗਸਤ ਨੂੰ ‘ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ’ ਅਤੇ ‘ਲਾਇਨਜ਼ ਕਲੱਬ ਫ਼ਾਜ਼ਿਲਕਾ’ ਵਲੋਂ ਸਾਂਝੇ ਤੌਰ ’ਤੇ ਐਮ.ਆਰ. ਗ੍ਰੈਂਡ ਪੈਲੇਸ ਫ਼ਾਜ਼ਿਲਕਾ ਵਿਖੇ ਕੀਤਾ ਜਾ ਰਹਾ ਹੈ। ਕੈਂਪ ਦਾ ਸਮਾਂ ਸਵੇਰੇ 8:30 ਵਜੇ ਤੋਂ ਦੁਪਹਿਰ 1ਵਜੇ ਤੱਕ ਹੋਵੇਗਾ। ਸੰਸਥਾ ਦੇ ਨੁਮਾਇੰਦਿਆਂ ਰਾਜੀਵ ਕੁਕਰੇਜਾ, ਮਨਪ੍ਰੀਤ ਸਿੰਘ, ਗੌਰਵ ਸ਼ਰਮਾ ਅਤੇ ਅਸੀਮ ਕਾਲੜਾ ਨੇ ਦੱਸਿਆ ਕਿ ਖ਼ੂਨਦਾਨ ਮਹਾਂ ਦਾਨ ਹੈ, ਜੋ ਕਿਸੇ ਲੋੜਵੰਦ ਮਰੀਜ਼ ਲਈ ਨਵੀਂ ਜ਼ਿੰਦਗੀ ਦਾ ਕਾਰਨ ਬਣਦਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਖ਼ੂਨਦਾਨੀਆਂ ਨੂੰ ਉਪਹਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਸ਼ਹਿਰ ਵਾਸੀਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕਾਰਜ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ।
ਪਿਛਲੀ ਖ਼ਬਰ ਭਾਰਤ-ਪਾਕਿ ਸਰਹੱਦ ’ਤੇ ਪਾਕਿਸਤਾਨ ਦੀ ਨਵੀਂ ਸਾਜਿਸ਼ ਨਾਕਾਮ ਅਗਲੀ ਖ਼ਬਰ ਆਪਣੇ ਆਸ-ਪਾਸ ਗੰਦਗੀ ਦੀ ਸਫ਼ਾਈ ਕਰਵਾਉਣਾ ਹਰੇਕ ਦਾ ਫਰਜ਼-ਵੀਨੂ ਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।