10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਖ਼ੂਨਦਾਨ ਕੈਂਪ 2 ਨੂੰ

ਅਜੀਤ ਡੈਸਕ 28-07-2026
ਜਲਾਲਾਬਾਦ,27 ਜੁਲਾਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਵਿਚ ਗੁਰੂ ਕਾ ਲੰਗਰ ਸੇਵਾ ਸੋਸਾਇਟੀ ਵਲੋਂ 2 ਅਗਸਤ ਦਿਨ ਐਤਵਾਰ ਸਵੇਰੇ 8:30 ਤੋਂ ਦੁਪਹਿਰ 1: 30 ਵਜੇ ਤੱਕ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਐਡਵੋਕੇਟ ਅਮਿੱਤ ਕੱਕੜ ਨੇ ਅਪੀਲ ਕਰਦਿਆਂ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਇਸ ਖ਼ੂਨਦਾਨ ਕੈਂਪ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਖ਼ੂਨ ਦਾਨ ਇੱਕ ਬਹੁਤ ਵੱਡਾ ਦਾਨ ਹੈ ਤੁਹਾਡਾ ਕਿਸੇ ਦਾ ਦਾਨ ਕੀਤਾ ਖ਼ੂਨ ਕਿੱਸੇ ਦੀ ਜਾਣ ਬਚਾਉਂਦਾ ਹੈ। ਜਿਵੇਂ ਕਿ ਆਪਾ ਨੂੰ ਪਤਾ ਹੈ ਕਿ ਥੈਲੇਸੀਮੀਆ ਬੱਚਿਆ ਨੂੰ ਹਰ 15 ਦਿਨ ਬਾਦ ਖ਼ੂਨ ਦੀ ਲੋੜ ਹੁੰਦੀ ਹੈ ਇਸ ਲਈ ਸਾਨੂੰ ਥੈਲੇਸੀਮੀਆ ਬੱਚਿਆ ਲਈ ਵੱਧ ਤੋਂ ਵੱਧ ਖ਼ੂਨ ਦਾਨ ਕਰਨਾ ਚਾਹੀਦਾ ਹੈ। ਐਡਵੋਕੇਟ ਕੱਕੜ ਨੇ ਕਿਹਾ ਕਿ ਜੋ ਲੋਕ ਪਹਿਲਾ ਤੋਂ ਖ਼ੂਨ ਦਾਨ ਕਰ ਰਹੇ ਹਨ ਉਨ੍ਹਾਂ ਨੂੰ ਇਸ ਲੱਗ ਰਹੇ ਖ਼ੂਨ ਦਾਨ ਕੈਂਪ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤੇ ਨਵੇਂ ਖ਼ੂਨ ਦਾਨ ਕਰਨ ਵਾਲਿਆਂ ਨੂੰ ਵੀ ਖ਼ੂਨ ਦਾਨ ਕਰਕੇ ਇਸ ਮਹਾਨ ਕੰਮ ਦਾ ’ਤੇ ਖ਼ੂਨਦਾਨ ਕੈਂਪ ਦਾ ਹਿੱਸਾ ਬਣਨਾ ਚਾਹੀਦਾ ਹੈ । ਐਡਵੋਕੇਟ ਕੱਕੜ ਨੇ ਇਸ ਲੱਗ ਰਹੇ ਖ਼ੂਨ ਦਾਨ ਕੈਂਪ ਵਿਚ ਨਾਰੀ ਸ਼ਕਤੀ ਨੂੰ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਆਮ ਆਦਮੀ ਕਲੀਨਿਕ (ਅਰੋਗਿਆ ਕੇਂਦਰ) ਦੇ ਕਰਮਚਾਰੀਆਂ ਦੀ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਅਗਲੀ ਖ਼ਬਰ ਅਭਿਸ਼ੇਕ ਕਾਲਜ ’ਚ ਨਵੇਂ ਸੈਸ਼ਨ 2026-29 ਦੀ ਸ਼ੁਰੂਆਤ, ਓਰੀਐਂਟੇਸ਼ਨ ਪ੍ਰੋਗਰਾਮ ਨਾਲ ਵਿਦਿਆਰਥੀਆਂ ਦਾ ਕੀਤਾ ਮਾਰਗਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।