10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਫ਼ਾਜ਼ਿਲਕਾ ’ਚ ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਦਾ ਹੰਗਾਮਾ, ਕੂੜਾ ਚੁੱਕਣ ਪੁੱਜੀ ਕੌਂਸਲ ਟੀਮ ਦਾ ਕੀਤਾ ਘਿਰਾਓ ਈ.ਓ.ਨੇ ਮੌਕੇ ’ਤੇ ਬੁਲਾਈ ਪੁਲਿਸ, ਬਿਨਾਂ ਕੂੜਾ ਚੁੱਕੇ ਟੀਮ ਨੂੰ ਵਾਪਸ ਮੁੜਨਾ ਪਿਆ

ਅਜੀਤ ਡੈਸਕ 23-07-2026
ਫ਼ਾਜ਼ਿਲਕਾ, 22 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਅਤੇ ਨਗਰ ਕੌਂਸਲ ਦੀ ਟੀਮ ਵਿਚਾਲੇ ਤਿੱਖੀ ਬਹਿਸ ਹੋ ਗਈ। ਬਰਸਾਤ ਦੇ ਮੌਸਮ ਵਿਚ ਬਿਮਾਰੀਆਂ ਫੈਲਣ ਦੇ ਖ਼ਤਰੇ ਨੂੰ ਦੇਖਦਿਆਂ ਜਦੋਂ ਨਗਰ ਕੌਂਸਲ ਦੀ ਟੀਮ ਫਰੀਡਮ ਫਾਈਟਰ ਰੋਡ ਤੋਂ ਮਸ਼ੀਨਾਂ ਨਾਲ ਕੂੜਾ ਚੁੱਕਣ ਪਹੁੰਚੀ ਤਾਂ ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਨੇ ਮੌਕੇ ’ਤੇ ਪਹੁੰਚ ਕੇ ਭਾਰੀ ਹੰਗਾਮਾ ਕੀਤਾ ਅਤੇ ਕਾਮਿਆਂ ਨੂੰ ਕੂੜਾ ਚੁੱਕਣ ਤੋਂ ਰੋਕ ਦਿੱਤਾ। ਨਗਰ ਕੌਂਸਲ ਦੇ ਈ.ਓ.ਵੀਰ ਵਿਕਰਮ ਧੂੜੀਆ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਜ਼ਰੂਰੀ ਥਾਵਾਂ ਤੋਂ ਕੂੜਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੌਕੇ ’ਤੇ ਸਥਿਤੀ ਵਿਗੜਦੀ ਦੇਖ ਕੇ ਪੁਲਿਸ ਬੁਲਾਉਣੀ ਪਈ ਅਤੇ ਕੌਂਸਲ ਟੀਮ ਨੂੰ ਬਿਨਾਂ ਕੂੜਾ ਚੁੱਕੇ ਵਾਪਸ ਮੁੜਨਾ ਪਿਆ। ਈ.ਓ.ਨੇ ਕਿਹਾ ਕਿ ਮਸਲੇ ਨੂੰ ਹੱਲ ਕਰਨ ਲਈ ਸਫ਼ਾਈ ਸੇਵਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੀ ਖ਼ਬਰ ਨਵੇਂ ਰਾਸ਼ਨ ਕਾਰਡਾਂ ਲਈ ਆਨਲਾਈਨ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ-ਡਿਪਟੀ ਕਮਿਸ਼ਨਰ ਸੇਵਾ ਕੇਂਦਰਾਂ ਜਾਂ ਵੈੱਬਸਾਈਟ ਰਾਹੀਂ 11... ਅਗਲੀ ਖ਼ਬਰ ਜ਼ਰੂਰੀ ਮੁਰੰਮਤ ਕਾਰਨ ਝੋਕ ਟਹਿਲ ਸਿੰਘ ਵਾਲਾ ਰੇਲਵੇ ਫਾਟਕ 22 ਤੋਂ 24 ਜੁਲਾਈ ਤੱਕ ਬੰਦ ਰਹੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।