10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਜ਼ਰੂਰੀ ਮੁਰੰਮਤ ਕਾਰਨ ਝੋਕ ਟਹਿਲ ਸਿੰਘ ਵਾਲਾ ਰੇਲਵੇ ਫਾਟਕ 22 ਤੋਂ 24 ਜੁਲਾਈ ਤੱਕ ਬੰਦ ਰਹੇਗਾ

ਅਜੀਤ ਡੈਸਕ 23-07-2026
ਗੁਰੂਹਰਸਹਾਏ, 22 ਜੁਲਾਈ (ਕਪਿਲ ਕੰਧਾਰੀ)-ਰੇਲਵੇ ਵਿਭਾਗ ਵਲੋਂ ਰੇਲਵੇ ਲਾਈਨਾਂ ’ਤੇ ਕੀਤੇ ਜਾ ਰਹੇ ਜ਼ਰੂਰੀ ਮੁਰੰਮਤ ਕਾਰਜ ਦੇ ਚੱਲਦਿਆਂ ਝੋਕ ਟਹਿਲ ਸਿੰਘ ਵਾਲਾ ਰੇਲਵੇ ਸਟੇਸ਼ਨ ਨੇੜੇ ਸਥਿਤ ਰੇਲਵੇ ਫਾਟਕ ਨੰਬਰ ਸੀ-25 (O85 ਮਾਸਟਰ 22/5-7) ਨੂੰ 22 ਜੁਲਾਈ ਦੀ ਰਾਤ 8 ਵਜੇ ਤੋਂ 24 ਜੁਲਾਈ ਦੀ ਸਵੇਰ 6 ਵਜੇ ਤੱਕ ਆਵਾਜਾਈ ਲਈ ਬੰਦ ਰੱਖਿਆ ਜਾਵੇਗਾ। ਰੇਲਵੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਟਕ ਬੰਦ ਰਹਿਣ ਦੌਰਾਨ ਇਸ ਰਸਤੇ ਰਾਹੀਂ ਆਉਣ-ਜਾਣ ਵਾਲੇ ਰਾਹਗੀਰ ਅਤੇ ਵਾਹਨ ਚਾਲਕ ਬਦਲਵੇਂ ਰਸਤੇ ਦੀ ਵਰਤੋਂ ਕਰਨ। ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਜ਼ਰੂਰੀ ਮੁਰੰਮਤ ਕਾਰਜ ਨੂੰ ਮੁੱਖ ਰੱਖਦਿਆਂ ਇਹ ਫਾਟਕ ਨਿਰਧਾਰਿਤ ਸਮੇਂ ਦੌਰਾਨ ਬੰਦ ਰਹੇਗਾ।
ਪਿਛਲੀ ਖ਼ਬਰ ਫ਼ਾਜ਼ਿਲਕਾ ’ਚ ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਦਾ ਹੰਗਾਮਾ, ਕੂੜਾ ਚੁੱਕਣ ਪੁੱਜੀ ਕੌਂਸਲ ਟੀਮ ਦਾ ਕੀਤਾ ਘਿਰਾਓ ਈ.ਓ.ਨੇ ਮ... ਅਗਲੀ ਖ਼ਬਰ ਬਾਰ ਐਸੋਸੀਏਸ਼ਨ ਦੀ ਹੜਤਾਲ ਤੀਜੇ ਦਿਨ ਵੀ ਜਾਰੀ, ਅਦਾਲਤੀ ਕੰਮਕਾਜ ਹੋਇਆ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।