10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਵਿਦੇਸ਼ੀ ਕੰਪਨੀਆਂ ਨਾਲ ਕਰੇਗੀ ਅਹਿਮ ਸਮਝੌਤੇ 31 ਨੂੰ ਸੁਨਾਮ ਵਿਖੇ ਸ਼ਹੀਦੀ ਸਮਾਗਮ ਦੌਰਾਨ ਹੋਣਗੇ ਐਮ.ਓ.ਯੂ.’ਤੇ ਹਸਤਾਖ਼ਰ, ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕੈਬਨਿਟ ਮੰਤਰੀਆਂ ਨੂੰ ਭੇਜਿਆ ਸੱਦਾ

ਅਜੀਤ ਡੈਸਕ 21-07-2026
ਅਬੋਹਰ, 20 ਜੁਲਾਈ (ਵਿਵੇਕ ਹੂੜੀਆ)-ਦੁਨੀਆ ਭਰ ਦੇ ਕੰਬੋਜ ਭਾਈਚਾਰੇ ਅਤੇ ਪੰਜਾਬ ਸਰਕਾਰ ਦੇ ਵਿਸ਼ੇਸ਼ ਸਹਿਯੋਗ ਨਾਲ ਕੰਬੋਜ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ ‘ਊਧਮ ਸਿੰਘ ਐਜੂਕੇਸ਼ਨਲ ਸੋਸਾਇਟੀ’ ਵਲੋਂ ਜ਼ਿਲ੍ਹਾ ਕਪੂਰਥਲਾ ਵਿਖੇ ਵਿਸ਼ਾਲ ਖੇਤਰ ਵਿਚ ਤਿਆਰ ਕੀਤੀ ਜਾ ਰਹੀ ‘ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪਰੀਨਿਓਰਸ਼ਿਪ ਯੂਨੀਵਰਸਿਟੀ ਪੰਜਾਬ’ ਦੁਨੀਆ ਦੀਆਂ ਪ੍ਰਸਿੱਧ ਨਾਮੀ ਕੰਪਨੀਆਂ ਅਤੇ ਫ਼ਰਮਾਂ ਨਾਲ ਵੱਖ-ਵੱਖ ਅਹਿਮ ਸਮਝੌਤੇ ਕਰਨ ਜਾ ਰਹੀ ਹੈ। ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੰਬੋਜ ਫਾਊਂਡੇਸ਼ਨ ਦੇ ਗਵਰਨਿੰਗ ਕੌਂਸਲ ਦੇ ਆਗੂ ਲੈਕਚਰਾਰ ਰਾਜਿੰਦਰ ਪ੍ਰਧਾਨ ਅਤੇ ਹੈੱਡ ਮਾਸਟਰ ਜੇ.ਪੀ.ਕੰਬੋਜ ਨੇ ਦੱਸਿਆ ਕਿ 31 ਜੁਲਾਈ ਨੂੰ ਬੀ.ਬੀ.ਪੈਲੇਸ ਸੁਨਾਮ ਊਧਮ ਸਿੰਘ ਵਾਲਾ ਵਿਖੇ ਕੰਬੋਜ ਭਾਈਚਾਰੇ ਵਲੋਂ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਕ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਇਆ ਜਾ ਰਹਾ ਹੈ। ਇਸ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਕੰਬੋਜ ਭਾਈਚਾਰੇ ਦਾ ਵਿਸ਼ਾਲ ਇਕੱਠ ਹੋਵੇਗਾ। ਆਗੂਆਂ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨ ਉਪਰੰਤ, ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਡਾ. ਸੰਦੀਪ ਕੌੜਾ, ਕੰਬੋਜ ਭਾਈਚਾਰੇ ਦੇ ਆਗੂ ਜਗਦੀਪ ਸਿੰਘ ਮਹਿਰੋਕ, ਮੁੱਖ ਬੁਲਾਰੇ ਹਰਜਿੰਦਰ ਹਾਂਡਾ, ਮੀਤ ਪ੍ਰਧਾਨ ਮਾਨ ਸਿੰਘ ਧੰਮ, ਚੇਅਰਮੈਨ ਡਾ.ਮੰਗਲ ਸਿੰਘ, ਪ੍ਰਧਾਨ ਪ੍ਰੋਫੈਸਰ ਸੂਬਾ ਸਿੰਘ, ਮੀਤ ਪ੍ਰਧਾਨ ਹਰਦਿਆਲ ਕੰਬੋਜ ਅਤੇ ਜਨਰਲ ਸਕੱਤਰ ਬੀ. ਐੱਸ.ਧੰਜੂ ਦੀ ਅਗਵਾਈ ਹੇਠ ਕੈਨੇਡਾ, ਅਮਰੀਕਾ, ਸਿੰਗਾਪੁਰ ਅਤੇ ਫਰਾਂਸ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਨਾਮੀ ਕੰਪਨੀਆਂ ਅਤੇ ਫ਼ਰਮਾਂ ਨਾਲ ਐੱਮ.ਓ.ਯੂ ’ਤੇ ਹਸਤਾਖ਼ਰ ਕੀਤੇ ਜਾਣਗੇ। ਲੈਕਚਰਾਰ ਰਾਜਿੰਦਰ ਪ੍ਰਧਾਨ ਅਤੇ ਹੈੱਡ ਮਾਸਟਰ ਜੇ.ਪੀ.ਕੰਬੋਜ ਨੇ ਕਿਹਾ ਕਿ ਇਹ ਦੇਸ਼ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਬਲਾਕਚੇਨ ਯੂਨੀਵਰਸਿਟੀ ਹੈ, ਜੋ ਨੌਜਵਾਨ ਪੀੜ੍ਹੀ ਨੂੰ ਵਰਤਮਾਨ ਸਮੇਂ ਦੀਆਂ ਹਾਣੋ-ਹਾਣ ਲੋੜਾਂ ਮੁਤਾਬਿਕ ਤਿਆਰ ਕਰੇਗੀ। ਅੰਤਰਰਾਸ਼ਟਰੀ ਸਮਝੌਤਿਆਂ ਨਾਲ ਸਿੱਖਿਆ ਅਤੇ ਸਕਿੱਲ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਆਵੇਗੀ, ਜਿਸ ਦਾ ਸਿੱਧਾ ਫ਼ਾਇਦਾ ਪੰਜਾਬ ਅਤੇ ਦੇਸ਼ ਦੇ ਨੌਜਵਾਨਾਂ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਪੰਜਾਬ ਸਰਕਾਰ ਦੇ ਦਰਜਨ ਭਰ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਸੱਦਾ ਪੱਤਰ ਦਿੱਤਾ ਜਾ ਚੁੱਕਾ ਹੈ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜੀਵਨ ਫ਼ਲਸਫ਼ੇ ਅਤੇ ਸਿੱਖਿਆਵਾਂ ’ਤੇ ਆਧਾਰਿਤ ਡਾਕੂਮੈਂਟਰੀ ਫ਼ਿਲਮ ਵੱਖ-ਵੱਖ ਪਿੰਡਾਂ ’ਚ ਦਿਖਾਈ ਅਗਲੀ ਖ਼ਬਰ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।