30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਨਾਬਾਲਗ ਲੜਕੀ ਦਾ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਫ਼ਾਜ਼ਿਲਕਾ ਨੇ ਰੋਕਿਆ ਬਾਲ ਵਿਆਹ

ਅਜੀਤ ਡੈਸਕ 10-07-2026
ਫ਼ਾਜ਼ਿਲਕਾ, 9 ਜੁਲਾਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰੀਤੂ ਬਾਲਾ ਨੇ ਜ਼ਿਲ੍ਹਾ ਫ਼ਾਜ਼ਿਲਕਾ ਦੀ ਇਕ ਹੋਰ ਧੀ ਦਾ ਬਾਲ ਵਿਆਹ ਰੁਕਵਾ ਕੇ ਉਸ ਦੀ ਜ਼ਿੰਦਗੀ ਬਚਾਈ। ਜ਼ਿਲ੍ਹੇ ’ਚ ਇਕ 17 ਸਾਲ ਦੀ ਨਾਬਾਲਗ ਬੱਚੀ ਦਾ ਵਿਆਹ ਉਸ ਤੋ ਵੱਡੀ ਉਮਰ ਦੇ ਲੜਕੇ ਨਾਲ ਹੋਣ ਜਾ ਰਿਹਾ ਸੀ। ਵਿਆਹ ਦੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੂਰੀ ਟੀਮ ਵਲੋਂ ਬੱਚੀ ਦੇ ਪਿੰਡ ਜਾ ਕੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਅਤੇ ਲੜਕੇ ਦੇ ਪਰਿਵਾਰ ਨਾਲ ਤਾਲਮੇਲ ਕੀਤਾ। ਦੋਨਾਂ ਧਿਰਾਂ ਨੂੰ ਇਸ ਬਾਲ ਵਿਆਹ ਨੂੰ ਨਾ ਕਰਨ ਲਈ ਸਖ਼ਤ ਆਦੇਸ਼ ਦਿੱਤੇ ਅਤੇ ਬੱਚੀ ਦੀ ਅਗਲੇਰੀ ਪੜ੍ਹਾਈ ਜਾਰੀ ਰੱਖਣ ਲਈ ਸਮਝਾਇਆ ਗਿਆ। ਮੌਕੇ ਤੇ ਹਾਜ਼ਰ ਪਿੰਡ ਦੇ ਸਰਪੰਚ, ਆਂਗਣਵਾੜੀ ਵਰਕਰ ਅਤੇ ਪੁਲਿਸ ਮੁਲਾਜ਼ਮਾਂ ਨੂੰ ਬੱਚੀ ਦਾ ਲਗਾਤਾਰ ਧਿਆਨ ਰੱਖਣ ਲਈ ਕਿਹਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਫ਼ਾਜ਼ਿਲਕਾ ਨੇ ਦੋਨਾਂ ਧਿਰਾਂ ਨੂੰ ਸਮਝਾਇਆ ਕਿ ਵਿਆਹ ਲਈ ਸਰਕਾਰ ਵਲੋਂ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਨਿਰਧਾਰਿਤ ਕੀਤੀ ਗਈ ਹੈ। ਜੇਕਰ ਕੋਈ ਨਾਬਾਲਗ ਲੜਕੀ ਜਾਂ ਲੜਕੇ ਦਾ ਵਿਆਹ ਕਰਵਾਉਂਦਾ ਹੈ ਤਾਂ ਦੋਨਾਂ ਪਰਿਵਾਰਾਂ, ਵਿਆਹ ਕਰਵਾਉਣ ਵਾਲੇ ਗ੍ਰੰਥੀ, ਫੋਟੋਗ੍ਰਾਫਰ ਅਤੇ ਇਸ ਵਿਆਹ ਵਿਚ ਸ਼ਾਮਿਲ ਹੋਣ ਵਾਲੇ ਸਾਰਿਆਂ ਤੇ ਐਫ.ਆਈ.ਆਰ ਦਰਜ ਕੀਤੀ ਜਾਂਦੀ ਹੈ। ਇਸ ਬਾਲ ਵਿਆਹ ਨੂੰ ਰੋਕਣ ਵਾਲੀ ਟੀਮ ਵਿਚ ਸੁਪਰਵਾਈਜ਼ਰ ਕਮਲੇਸ਼, ਪੁਲਿਸ ਵਿਭਾਗ, ਸਿੱਖਿਆ ਵਿਭਾਗ, ਲੀਗਲ ਕਮ-ਪ੍ਰੋਬੇਸ਼ਨ ਅਫ਼ਸਰ,ਅਜੈ ਸ਼ਰਮਾ, ਜਸਵਿੰਦਰ ਕੌਰ, ਚਾਈਲਡ ਲਾਇਨ ਸੁਪਰਵਾਈਜ਼ਰ ਹਰਸ਼ਰਨਜੀਤ ਕੌਰ ਸ਼ਾਮਿਲ ਸਨ। ਸ੍ਰੀਮਤੀ ਰੀਤੂ ਬਾਲਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਸਾਲ 2016 ਤੋਂ 0 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਲਈ ਆਪਣੀ ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਨੇ ਅਜਿਹੇ ਕਈ ਬੱਚਿਆਂ ਨੂੰ ਬਚਾ ਕੇ ਉਨ੍ਹਾਂ ਦੀ ਜ਼ਿੰਦਗੀ ਸਵਾਰੀ ਹੈ।
ਪਿਛਲੀ ਖ਼ਬਰ ਨਗਰ ਕੌਂਸਲ ਦੇ ਸਾਹਮਣੇ ਸਫ਼ਾਈ ਕਰਮਚਾਰੀਆਂ ਨੇ ਕੀਤਾ ਕੰਮ ਬੰਦ, ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ ਅਗਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਵਿਖੇ ‘ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026’ ਮੁਹਿੰਮ ਤਹਿਤ ਵਿਦਿਆਰਥਣ ਵੋਟਰਾਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।