02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 09-07-2026
ਜਲਾਲਾਬਾਦ ,8 ਜੁਲਾਈ (ਜਤਿੰਦਰ ਪਾਲ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਜਲਾਲਾਬਾਦ ਦੇ ਮੰਡਲ ਪ੍ਰਧਾਨ ਰਾਮ ਕ੍ਰਿਸ਼ਨ ਦੀ ਪ੍ਰਧਾਨਗੀ ਹੇਠ 132 ਕੇ.ਵੀ ਸਬ ਸਟੇਸ਼ਨ ਜਲਾਲਾਬਾਦ ਵਿਚ ਹੋਈ। ਮੀਟਿੰਗ ਵਿਚ ਸੈਂਕੜੇ ਸਾਥੀਆਂ ਨੇ ਭਾਗ ਲਿਆ। ਇਸ ਮੌਕੇ ਸਕੱਤਰ ਰਜਿੰਦਰ ਸਿੰਘ ਨੇ ਪਿਛਲੇ ਸਮੇਂ ਦੌਰਾਨ ਡਿਵੀਜ਼ਨ ਪੱਧਰ ’ਤੇ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾਈ ਕਮੇਟੀ ਵਲੋਂ ਜਾਰੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਕਿ 17 ਜੁਲਾਈ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਫ਼ਰੰਟ ਵਲ਼ੋਂ ਮੋਹਾਲੀ ਵਿਚ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ, ਸਰਕਲ ਫ਼ਿਰੋਜ਼ਪੁਰ ਦੇ ਵਿੱਤ ਸਕੱਤਰ ਨਰੇਸ਼ ਸੇਠੀ, ਸਰਕਲ ਫ਼ਿਰੋਜ਼ਪੁਰ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਕਾਸ਼ ਚੰਦ ਬਤਰਾ, ਮੰਡਲ ਵਿੱਤ ਸਕੱਤਰ ਇਕਬਾਲ ਚੰਦ ਜੋਸਨ, ਮੰਡਲ ਆਗੂ ਬਲਦੇਵ ਸਿੰਘ ਲੈਂਪੋਂ, ਮੰਡਲ ਆਡੀਟਰ ਯਸ਼ਪਾਲ, ਸੀਨੀਅਰ ਮੀਤ ਪ੍ਰਧਾਨ ਭਗਵਾਨ ਚੰਦ, ਪ੍ਰੈੱਸ ਸਕੱਤਰ ਬਲਵਿੰਦਰ ਸਿੰਘ, ਸਰਕਲ ਆਗੂ ਸੁਰਜਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 18 ਫ਼ੀਸਦੀ ਡੀ ਏ ਦਾ ਬਕਾਇਆ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਦੇਣ ਤੋਂ ਟਾਲਮਟੋਲ ਕਰ ਰਹੀ ਹੈ। ਪੇ-ਸਕੇਲਾਂ ਦਾ ਬਕਾਇਆ ਇੱਕ ਮੁਸ਼ਤ ਕਿਸ਼ਤ ਵਿਚ ਨਹੀਂ ਦਿੱਤਾ ਜਾ ਰਿਹਾ ਅਤੇ ਪੁਰਾਣੀ ਪੈਨਸ਼ਨ ਨੂੰ ਬਹਾਲ ਕੀਤਾ ਜਾਵੇ। ਅੰਤ ਵਿਚ ਸਮੂਹ ਆਗੂਆਂ ਨੇ ਕਿਹਾ ਕਿ ਟੈਕਨੀਕਲ ਸਰਵਿਸ ਯੂਨੀਅਨ ਮੰਡਲ ਜਲਾਲਾਬਾਦ ਵਲ਼ੋਂ ਜੋ ਜਲਾਲਾਬਾਦ ਦੇ ਵਿਧਾਇਕ ਖ਼ਿਲਾਫ਼ ਜਲਾਲਾਬਾਦ ਮੰਡਲ ਦੇ ਪ੍ਰਧਾਨ ਸ਼ੇਰ ਸਿੰਘ ਅਤੇ ਟੀ.ਐਸ.ਯੂ ਜਲਾਲਾਬਾਦ ਸ਼ਹਿਰੀ ਦੇ ਪ੍ਰਧਾਨ ਪਰਮਿੰਦਰ ਸਿੰਘ ਦੀ ਕੀਤੀ ਗਈ ਨਾਜਾਇਜ਼ ਬਦਲੀ ਖ਼ਿਲਾਫ਼ ਸੰਘਰਸ਼ ਚੱਲ ਰਿਹਾ ਹੈ, ਉਸ ਵਿਚ ਪੈਨਸ਼ਨਰਜ਼ ਐਸੋਸੀਏਸ਼ਨ 10 ਜੁਲਾਈ ਦੇ ਪ੍ਰੋਗਰਾਮ ਵਿਚ ਭਰਪੂਰ ਸਮਰਥਨ ਕਰੇਗੀ।
ਪਿਛਲੀ ਖ਼ਬਰ ਗੁਰਪ੍ਰੀਤ ਸੇਖੋਂ ਦੇ ਜ਼ੀਰਾ ਤੋਂ ਚੋਣ ਲੜਨ ਦੇ ਐਲਾਨ ਨਾਲ ਨੌਜਵਾਨਾਂ ’ਚ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ-ਸੂਦਾਂ/ਗਿੱਲ/ਸਭਰ... ਅਗਲੀ ਖ਼ਬਰ ਬਾਲ ਸਾਹਿਤ ਕੁਇਜ਼ ਮੁਕਾਬਲਿਆਂ ਲਈ ਇੰਦਰਾਜਾਂ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।