12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਗਰਮੀ ਨਾਲ ਝੋਨਾ ਪਾਲਕ ਕਿਸਾਨਾਂ ਦੇ ਸਾਹ ਸੂਤੇ

ਅਜੀਤ ਡੈਸਕ 03-07-2026
ਮੰਡੀ ਅਰਨੀਵਾਲਾ, 2 ਜੁਲਾਈ (ਨਿਸ਼ਾਨ ਸਿੰਘ ਮੋਹਲ਼ਾ)-ਗਰਮੀ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਕਿਸਾਨਾਂ ਲਈ ਝੋਨੇ ਦੀ ਫ਼ਸਲ ਪਾਲਨੀ ਔਖੀ ਹੋ ਗਈ ਹੈ ਅਤੇ ਕਿਸਾਨ ਬਾਰਿਸ਼ ਦੀ ਉਡੀਕ ਕਰ ਰਹੇ ਹਨ। ਗਰਮੀ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਗਰਮੀ ਦੇ ਕਾਰਨ ਕਿਸਾਨਾਂ ਦੇ ਖੇਤਾਂ ’ਚ ਝੋਨੇ ਦੀ ਫ਼ਸਲ ਵਿਚ ਪਾਣੀ ਨਹੀਂ ਖੜ੍ਹ ਰਿਹਾ। ਜਿਸ ਕਰਕੇ ਕਿਸਾਨ ਖੇਤਾਂ ’ਚ ਪਾਣੀ ਲਗਾਉਣ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ । ਕਿਸਾਨਾਂ ਨੇ ਇਹ ਵੀ ਕਿਹਾ ਕਿ ਬਿਜਲੀ ਵੀ ਲਗਾਤਾਰ ਪੂਰੀ ਨਹੀਂ ਮਿਲ ਰਹੀ, ਬਿਜਲੀ ਦੇ ਕੱਟ ਲੱਗ ਰਹੇ ਹਨ ਅਤੇ ਉਨ੍ਹਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਆਪਣੀ ਫ਼ਸਲ ਪਾਲਨੀ ਪੈ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਗਰਮੀ ਜ਼ਿਆਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਦਿੱਕਤ ਆ ਰਹੀ ਹੈ। ਕਿਸਾਨ ਬਾਰਿਸ਼ ਦੀ ਉਡੀਕ ਕਰ ਰਹੇ ਹਨ, ਕਿਸਾਨ ਸ਼ਿਵਰਾਜ ਸਿੰਘ ਘੁੜਿਆਣਾ ਨੇ ਕਿਹਾ ਕਿ ਜਦੋਂ ਬਾਰਸ਼ ਆਵੇਗੀ, ਉਦੋਂ ਹੀ ਝੋਨੇ ਦੀ ਫ਼ਸਲ ਵਿਚ ਪਾਣੀ ਖੜੇਗਾ।
ਪਿਛਲੀ ਖ਼ਬਰ ਜਲਾਲਾਬਾਦ ਸ਼ਹਿਰ ਵਾਸੀ ਹੋਣ ਕਰਕੇ ਦਿਨ ਰਾਤ ਲੋਕਾਂ ਦੇ ਦੁੱਖ ਸੁੱਖ ਨਾਲ ਜੁੜਿਆ ਰਿਹਾ ਹਾਂ-ਵਿਧਾਇਕ ਗੋਲਡੀ ਕੰਬੋਜ * ਪਹਿਲ... ਅਗਲੀ ਖ਼ਬਰ ਬਹਾਦਰ ਖੇੜਾ ਵਿਖੇ ਵਿਆਹ ਸਮਾਗਮ ਦੌਰਾਨ ਖ਼ੂਨੀ ਝੜਪ ਇੱਟਾਂ-ਪੱਥਰ ਚੱਲੇ, ਮਹਿਲਾ ਸਮੇਤ 3 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।