06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਗਰ ਕੌਂਸਲ ਚੋਣਾਂ ਜਲਾਲਾਬਾਦ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਅਗਵਾਈ ਹੇਠ ਆਪ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

ਅਜੀਤ ਡੈਸਕ 27-06-2026
ਜਲਾਲਾਬਾਦ, 26 ਜੂਨ(ਕਰਨ ਚੁਚਰਾ)-ਜਲਾਲਾਬਾਦ ਵਿਧਾਨ ਸਭਾ ਹਲਕੇ ਅੰਦਰ ਆਗਾਮੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਭਖ ਗਈਆਂ ਹਨ। ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸੇ ਲੜੀ ਤਹਿਤ ਅੱਜ ਜਲਾਲਾਬਾਦ ਦੇ 17 ਵਾਰਡਾਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਸਰਕਾਰੀ ਕੰਨਿਆ ਕਾਲਜ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਿਸ਼ੇਸ਼ ਤੌਰ ’ਤੇ ਉਮੀਦਵਾਰਾਂ ਦੇ ਨਾਲ ਮੌਜੂਦ ਸਨ। ਉਨ੍ਹਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਉਮੀਦਵਾਰਾਂ ਨੇ ਪੂਰੇ ਉਤਸ਼ਾਹ ਨਾਲ ਆਪਣੇ ਕਾਗ਼ਜ਼ ਭਰੇ। ਨਾਮਜ਼ਦਗੀ ਭਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਜਲਾਲਾਬਾਦ ਦੇ ਲੋਕ ਵਿਕਾਸ ਅਤੇ ਤਰੱਕੀ ਦੇ ਨਾਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਹਲਕੇ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਦੇ ਦਮ ’ਤੇ ਹੀ ਉਹ ਲੋਕਾਂ ਦੇ ਵਿਚਕਾਰ ਜਾ ਰਹੇ ਹਨ। ਵਿਧਾਇਕ ਨੇ ਕਿਹਾ ਕਿ ਸਾਡੇ ਸਾਰੇ ਉਮੀਦਵਾਰ ਇਮਾਨਦਾਰੀ ਅਤੇ ਲੋਕ ਸੇਵਾ ਦੇ ਜਜ਼ਬੇ ਨਾਲ ਚੋਣ ਮੈਦਾਨ ਵਿਚ ਉਤਰ ਰਹੇ ਹਨ। ਸਾਨੂੰ ਪੂਰਾ ਭਰੋਸਾ ਹੈ ਕਿ ਜਲਾਲਾਬਾਦ ਦੇ ਵੋਟਰ ਇਕ ਵਾਰ ਫਿਰ ਵਿਕਾਸ ਦੇ ਕੰਮਾਂ ’ਤੇ ਮੋਹਰ ਲਗਾਉਣਗੇ। ਉਨ੍ਹਾਂ ਕਿਹਾ ਕਿ ਜਲਾਲਾਬਾਦ ਸ਼ਹਿਰ ਦੇ ਸਾਰੇ 17 ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਸਮੂਹ ਉਮੀਦਵਾਰਾਂ ਨੂੰ ਚੋਣ ਜ਼ਾਬਤੇ ਦੀ ਪਾਲਨਾ ਕਰਦੇ ਹੋਏ ਲੋਕਾਂ ਤੱਕ ਸਰਕਾਰ ਦੀਆਂ ਨੀਤੀਆਂ ਪਹੁੰਚਾਉਣ ਦਾ ਸੱਦਾ ਦਿੱਤਾ। ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ ਇੱਕ ਤੋਂ ਪ੍ਰਦੀਪ ਚੁੱਘ,ਵਾਰਡ ਨੰਬਰ ਦੋ ਤੋਂ ਸੁਰਿੰਦਰ ਸਿੰਘ,ਵਾਰਡ ਨੰਬਰ ਤਿੰਨ ਤੋਂ ਨੀਲਮ ਰਾਣੀ, ਵਾਰਡ ਨੰਬਰ ਚਾਰ ਤੋਂ ਪਰਮਿੰਦਰ ਸਿੰਘ, ਵਾਰਡ ਨੰਬਰ ਪੰਜ ਤੋਂ ਅਮਨਦੀਪ ਕੌਰ, ਵਾਰਡ ਨੰਬਰ ਛੇ ਤੋਂ ਅੰਕੁਸ਼ ਮੁਟਨੇਜਾ, ਵਾਰਡ ਨੰਬਰ ਸੱਤ ਤੋਂ ਰਸਪਾਲ ਸਿੰਘ,ਵਾਰਡ ਨੰਬਰ ਅੱਠ ਤੋਂ ਨੇਹਾ ਰਾਣੀ, ਵਾਰਡ ਨੰਬਰ 9 ਤੋਂ ਰਜਨੀ ਰਾਣੀ, ਵਾਰਡ ਨੰਬਰ 10 ਤੋਂ ਤਰੁਨ ਵਿਜ, ਵਾਰਡ ਨੰਬਰ 11 ਤੋਂ ਪ੍ਰਵੀਨ ਰਾਣੀ,ਵਾਰਡ ਨੰਬਰ 12 ਤੋਂ ਹਰੀਸ਼ ਕੁਮਾਰ, ਵਾਰਡ ਨੰਬਰ 13 ਤੋਂ ਰਜਨੀ, ਵਾਰਡ ਨੰਬਰ 14 ਤੋਂ ਦਰਸ਼ਨ ਲਾਲ, ਵਾਰਡ ਨੰਬਰ 15 ਤੋਂ ਅਰਵਿੰਦਰ ਕੌਰ, ਵਾਰਡ ਨੰਬਰ 16 ਤੋਂ ਰਜੀਵ ਬਜਾਜ ਅਤੇ ਵਾਰਡ ਨੰਬਰ 17 ਤੋਂ ਜਰਨੈਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਨ੍ਹਾਂ ਸਮੂਹ ਉਮੀਦਵਾਰਾਂ ਵਲੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਕੰਨਿਆ ਕਾਲਜ ਵਿਖੇ ਆਪਣੇ ਕਾਗ਼ਜ਼ਾਂ ਦਾਖਲ ਕੀਤੇ ਅਤੇ ਇੱਕਜੁੱਟ ਹੋ ਕੇ ਸਾਰੀਆਂ ਦੀਆਂ ਸਾਰੀਆਂ ਸੀਟਾਂ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ।
ਪਿਛਲੀ ਖ਼ਬਰ ਜਲਾਲਾਬਾਦ ਨਗਰ ਕੌਂਸਲ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ ਅਗਲੀ ਖ਼ਬਰ ਨਗਰ ਕੌਂਸਲ ਜਲਾਲਾਬਾਦ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਭਾਜਪਾ ਆਗੂਆਂ ਨੇ ਭਰਵਾਏ ਆਪਣੇ ਉਮੀਦਵਾਰਾਂ ਦੇ ਕਾਗ਼ਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।