11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਸਿਆਸੀ ਆਧਾਰ ਤੇ ਕੀਤੀ ਬਦਲੀ ਦੇ ਵਿਰੋਧ’ਚ ਹਲਕਾ ਵਿਧਾਇਕ ਅੱਗੇ 10 ਜੁਲਾਈ ਨੂੰ ਧਰਨਾ

ਅਜੀਤ ਡੈਸਕ 21-06-2026
ਜਲਾਲਾਬਾਦ, 20 ਜੂਨ(ਜਤਿੰਦਰ ਪਾਲ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਜਲਾਲਾਬਾਦ ਦੀ ਮੀਟਿੰਗ ਸ਼ੇਰ ਸਿੰਘ ਦੀ ਅਗਵਾਈ ਹੇਠ ਬਿਜਲੀ ਘਰ ਜਲਾਲਾਬਾਦ ਵਿਖੇ ਹੋਈ। ਮੀਟਿੰਗ ਵਿਚ ਜਲਾਲਾਬਾਦ, ਘੁਬਾਇਆ, ਗੁਰੂਹਰਸਹਾਏ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਵਿਚ ਮੰਡਲ ਜਲਾਲਾਬਾਦ ਦੇ ਪ੍ਰਧਾਨ ਸ਼ੇਰ ਸਿੰਘ ਦੀ ਬਦਲੀ ਸਿਆਸੀ ਆਧਾਰ ’ਤੇ ਹਲਕਾ ਜਲਾਲਾਬਾਦ ਵਿਧਾਇਕ ਵਲ਼ੋਂ ਕਰਵਾਈ ਗਈ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਮੰਡਲ ਜਲਾਲਾਬਾਦ ਦੇ ਸਕੱਤਰ ਸੰਦੀਪ ਕੁਮਾਰ ਸੰਧਾ ਨੇ ਕਿਹਾ ਕਿ ਇਸ ਬਦਲੀ ਸਬੰਧੀ ਹਲਕਾ ਜਲਾਲਾਬਾਦ ਦੇ ਵਿਧਾਇਕ ਨੂੰ ਅਨੇਕਾਂ ਵਾਰ ਮਿਲੇ ਤਾਂ ਉਨ੍ਹਾਂ ਇਸ ਨੂੰ ਰੱਦ ਕਰਵਾਉਣ ਦੀ ਗੱਲ ਕੀਤੀ ਹੈ ਪਰ ਦੋ ਮਹੀਨੇ ਤੋਂ ਉੱਪਰ ਬੀਤਣ ਦੇ ਬਾਵਜੂਦ ਵੀ ਇਸ ਬਦਲੀ ਨੂੰ ਰੱਦ ਨਹੀਂ ਕਰਵਾਇਆ ਗਿਆ। ਜਿਸ ਦੇ ਵਿਰੋਧ ਵਿਚ ਸਬ ਡਿਵੀਜ਼ਨ ਪੱਧਰ ਤੇ ਰੋਸ ਵਜੋਂ ਰੈਲੀਆਂ ਕੀਤੀਆਂ ਅਤੇ 8 ਜੂਨ ਨੂੰ ਬਿਜਲੀ ਘਰ ਧਰਨਾ ਦੇਣ ਤੋਂ ਬਾਅਦ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਗਿਆ ਅਤੇ ਮੰਗ ਕੀਤੀ ਕਿ ਸਿਆਸੀ ਆਧਾਰ ਤੇ ਮੰਡਲ ਪ੍ਰਧਾਨ ਸ਼ੇਰ ਸਿੰਘ ਦੀ ਬਦਲੀ ਰੱਦ ਕੀਤੀ ਜਾਵੇ ਪ੍ਰੰਤੂ ਵਿਧਾਇਕ ਜਗਦੀਪ ਗੋਲਡੀ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਡਾ ਰਾਜ ਆਉਣ ਤੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ। ਲੋਕਾਂ ਨੇ ਅਕਾਲੀ ਕਾਂਗਰਸੀ ਸਰਕਾਰਾਂ ਦੀ ਧੱਕੇਸ਼ਾਹੀ ਅਤੇ ਜਬਰ ਤੋਂ ਅੱਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾ ਦਿੱਤਾ। ਪਰ ਹੁਣ ਆਮ ਆਦਮੀ ਪਾਰਟੀ ਵੀ ਲੋਕਾਂ ਨਾਲ ਧੱਕੇਸ਼ਾਹੀ ਅਤੇ ਜਬਰ ਕਰ ਰਹੀ ਹੈ ਅਤੇ ਇਹ ਸਿਆਸੀ ਬਦਲੀ ਜਥੇਬੰਦੀ ਨੂੰ ਆਗੂ ਰਹਿਤ ਕਰਨਾ ਚਾਹੁੰਦੀ ਹੈ, ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿਚ ਪ੍ਰਧਾਨ ਰਾਜੇਸ਼ ਕੁਮਾਰ, ਅਮਨਦੀਪ ਸਿੰਘ, ਸੁਰਿੰਦਰ ਕੁਮਾਰ, ਸੁਖਦੇਵ ਸਿੰਘ ਗੁਰੂਹਰਸਹਾਏ, ਪਰਵਿੰਦਰ ਸਿੰਘ, ਜਸਵਿੰਦਰ ਪਾਲ ਬਾਵਾ, ਸੁਖਵਿੰਦਰ ਖੈਰੇ ਕੇ, ਸੰਦੀਪ ਮਿੱਡਾ, ਸੰਦੀਪ ਸਿੰਘ ਘੁਬਾਇਆ, ਕਰਨ ਸ਼ਰਮਾ, ਸੁਖਦੇਵ ਸਿੰਘ ,ਗੁਰਚਰਨ ਸਿੰਘ, ਕੁਲਵੰਤ ਵਲਾਸਰਾ ਗੁਰਿੰਦਰ ਸਿੰਘ ਅਤੇ ਹੋਰ ਵੀ ਵੱਖ-ਵੱਖ ਅਹੁਦੇਦਾਰਾਂ ਨੇ ਹਿੱਸਾ ਲਿਆ ਅਤੇ ਫ਼ੈਸਲਾ ਕੀਤਾ ਕਿ ਜੇਕਰ ਸ਼ੇਰ ਸਿੰਘ ਮੰਡਲ ਪ੍ਰਧਾਨ ਦੀ ਸਿਆਸੀ ਆਧਾਰ ਤੇ ਕੀਤੀ ਬਦਲੀ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਇੱਕ ਪੋਸਟਰ ਕੱਢ ਕੇ ਸ਼ਹਿਰ ਜਲਾਲਾਬਾਦ ਅਤੇ ਪਿੰਡਾਂ ਵਿਚ ਲਗਾਇਆ ਜਾਵੇਗਾ, ਝੰਡਾ ਮਾਰਚ ਕਰਕੇ ਲੋਕਾਂ ਨੂੰ ਇਸ ਧੱਕੇਸ਼ਾਹੀ ਬਾਰੇ ਦੱਸਿਆ ਜਾਵੇਗਾ ਅਤੇ 10 ਜੁਲਾਈ ਨੂੰ ਬਿਜਲੀ ਘਰ ਵਿਖੇ ਇਕੱਠ ਕਰਕੇ ਜਲਾਲਾਬਾਦ ਸ਼ਹਿਰ ਵਿਚ ਮਾਰਚ ਕਰਨ ਤੋਂ ਬਾਅਦ ਐੱਮ ਐੱਲ ਏ ਜਗਦੀਪ ਗੋਲਡੀ ਦੀ ਕੋਠੀ ਅੱਗੇ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਬਦਲੀ ਰੱਦ ਕਰਵਾਉਣ ਤੱਕ ਕਰੜਾ ਸੰਘਰਸ਼ ਕੀਤਾ ਜਾਵੇਗਾ ਅਤੇ ਇਸ ਸੰਘਰਸ਼ ਤੋਂ ਨਿਕਲਣ ਵਾਲੇ ਮਾੜੇ ਚੰਗੇ ਸਿੱਟਿਆਂ ਦੀ ਜ਼ਿੰਮੇਵਾਰੀ ਇੱਥੋਂ ਦੇ ਪ੍ਰਸ਼ਾਸਨ ਅਤੇ ਵਿਧਾਇਕ ਜਗਦੀਪ ਗੋਲਡੀ ਦੀ ਹੋਵੇਗੀ।
ਪਿਛਲੀ ਖ਼ਬਰ ਹਲਕਾ ਜਲਾਲਾਬਾਦ ਵਿਧਾਇਕ ਵਲੋੰ ਗੁਮਾਨੀ ਵਾਲਾ,ਚੱਕ ਮੌਜਦੀਨ ਵਾਲਾ ਸੂਰਘੂਰੀ ਤੋਂ ਸ਼ਰਧਾਲੂਆਂ ਦੀਆਂ ਬੱਸਾਂ ਰਵਾਨਾ ਮੁੱਖ ਮੰ... ਅਗਲੀ ਖ਼ਬਰ ਮੁੱਖ ਮੰਤਰੀ ਸਤਿਕਾਰ ਮਾਵਾਂ ਧੀਆਂ ਯੋਜਨਾ ਤਹਿਤ ਬੱਲੂਆਣਾ ’ਚ ਰਜਿਸਟਰੇਸ਼ਨ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।