19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸੁਖਦੇਵ ਬਿੱਟੂ ਵਿੱਜ ਸੇਵਾ ਭਾਰਤੀ ਸੰਸਥਾ ਦੇ ਬਣੇ ਸਰਪ੍ਰਸਤ

ਅਜੀਤ ਡੈਸਕ 19-06-2026
ਜ਼ੀਰਾ, 18 ਜੂਨ (ਪ੍ਰਤਾਪ ਸਿੰਘ ਹੀਰਾ)-ਜੀਰਾ ਦੀ ਸੇਵਾ ਭਾਰਤੀ ਸੰਸਥਾ ਦੀ ਇਕ ਵਿਸ਼ੇਸ਼ ਮੀਟਿੰਗ ਸਵਾਮੀ ਸਵੱਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਜ਼ੀਰਾ ਵਿਖੇ ਕੀਤੀ ਗਈ।ਮੀਟਿੰਗ ਦੌਰਾਨ ਸੁਖਦੇਵ ਬਿੱਟੂ ਵਿੱਜ ਨੂੰ ਸਰਬਸੰਮਤੀ ਨਾਲ ਸੇਵਾ ਭਾਰਤੀ ਸੰਸਥਾ ਦੇ ਸਰਪ੍ਰਸਤ ਨਿਯੁਕਤ ਕੀਤਾ ਗਿਆ। ਪ੍ਰਧਾਨ ਸੁੰਦਰਮ ਸੂਦ, ਪ੍ਰਦੀਪ ਗੋਇਲ ਵਿਭਾਗ ਸੰਗਠਨ ਮੰਤਰੀ, ਰਾਜਿੰਦਰ ਕੁਮਾਰ ਵਿਭਾਗ ਮੰਤਰੀ ਫਿਰੋਜ਼ਪੁਰ ਨੇ ਦੱਸਿਆ ਕਿ ਬਾਕੀ ਮੈਂਬਰਾਂ ਦੀ ਚੋਣ ਕੁਝ ਦਿਨ ਪਹਿਲਾਂ ਕੀਤੀ ਗਈ ਸੀ। ਜਿਨਾਂ ਵਿਚ ਗੁਰਦੇਵ ਸਿੰਘ ਸਿੱਧੂ ਨੂੰ ਪ੍ਰੈੱਸ ਸਕੱਤਰ, ਅਨਿਲ ਬਜਾਜ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਅਹੂਜਾ, ਰਿਪੁਦਮਨ ਸਿੰਘ ਮਹਾਂ ਮੰਤਰੀ, ਸੈਕਟਰੀ ਸਚਿਨ ਅਰੋੜਾ,ਸਿਲਾਈ ਪ੍ਰਮੁੱਖ ਪੇਂਡੂ ਨਵਜੋਤ ਸ਼ਰਮਾ ਨੀਲੇ ਵਾਲਾ, ਸਿਲਾਈ ਕੇਂਦਰ ਸ਼ਹਿਰੀ ਪ੍ਰਮੁੱਖ ਮਿਨਾਕਸ਼ੀ ਗੁਪਤਾ,ਸਿਹਤ ਪ੍ਰਮੁੱਖ ਨਰਿੰਦਰ ਸਿੰਘ,ਬਾਲ ਸੰਸਕਾਰ ਪ੍ਰਮੁੱਖ ਸੁਮਨ ਬੰਸੀਵਾਲ, ਰਮਾ ਸ਼ਰਮਾ, ਮੁਨੀਸ਼ ਮਾਣਕਟਾਲਾ ਆਦਿ ਦੀ ਚੋਣ ਕੀਤੀ ਗਈ।
ਪਿਛਲੀ ਖ਼ਬਰ ਕੁੱਟਮਾਰ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਗੁਰਦੁਆਰਾ ਸਿਵਲ ਲਾਈਨਜ਼ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।