15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਦੜਾ-ਸੱਟਾ ਲਗਵਾਉਣ ਵਾਲੇ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 14-06-2026
ਫ਼ਾਜ਼ਿਲਕਾ, 13 ਜੂਨ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਫ਼ਾਜ਼ਿਲਕਾ ਪੁਲਿਸ ਨੇ ਦੜਾ-ਸੱਟਾ ਲਗਵਾਉਣ ਵਾਲੇ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਸੀ ਕਿ ਪਿ੍ੰਸ ਮੱਕੜ ਪੁੱਤਰ ਵਿਜੈ ਕੁਮਾਰ ਵਾਸੀ ਧੀਗੜਾ ਕਾਲੋਨੀ ਫ਼ਾਜ਼ਿਲਕਾ, ਜਗਦੀਸ਼ ਸਿੰਘ ਪੁੱਤਰ ਸ਼ੰਭੂ ਸਿੰਘ ਵਾਸੀ ਧੋਬੀ ਘਾਟ ਫ਼ਾਜ਼ਿਲਕਾ, ਕਰਨ ਉਰਫ਼ ਬੱਬੂ ਵਾਸੀ ਧੋਬੀ ਘਾਟ ਫ਼ਾਜ਼ਿਲਕਾ, ਬਲਕਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੋਠਾ ਠਗਣੀ ਫ਼ਾਜ਼ਿਲਕਾ, ਸੰਦੀਪ ਕੁਮਾਰ ਉਰਫ਼ ਸੀਪਾ ਵਾਸੀ ਰਾਧਾ ਸੁਆਮੀ ਕਾਲੋਨੀ ਫ਼ਾਜ਼ਿਲਕਾ, ਸ਼ਰਮਾ ਵਾਸੀ ਫ਼ਾਜ਼ਿਲਕਾ, ਜੈਪਾਲ ਪੁੱਤਰ ਸਦਾਨੰਦ ਵਾਸੀ ਫ਼ਾਜ਼ਿਲਕਾ, ਅਮਰੀਕ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਫ਼ਾਜ਼ਿਲਕਾ, ਗਗਨ ਵਰਮਾ ਪੁੱਤਰ ਰਕੇਸ਼ ਕੁਮਾਰ ਵਾਸੀ ਉਡਾ ਵਾਲੀ ਬਸਤੀ ਫ਼ਾਜ਼ਿਲਕਾ ਅਤੇ ਸੁਨੀਲ ਉਰਫ਼ ਭੂਰਾ ਵਾਸੀ ਫ਼ਾਜ਼ਿਲਕਾ ਲੋਕਾਂ ਨੂੰ ਗੁਮਰਾਹ ਕਰਕੇ ਦੜਾ-ਸੱਟਾ ਲਗਵਾ ਰਹੇ ਹਨ | ਪੁਲਿਸ ਵਲੋਂ ਇਨ੍ਹਾਂ ਕੋਲੋਂ ਦੜੇ-ਸੱਟੇ ਵਾਲੀਆਂ ਪਰਚੀਆਂ, ਕਾਪੀਆਂ ਅਤੇ ਬਾਲ ਪੈੱਨ ਬਰਾਮਦ ਕੀਤੇ ਗਏ ਹਨ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ 2 ਕਾਬੂ ਅਗਲੀ ਖ਼ਬਰ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਮਿਊਾਸੀਪਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਅਹਿਮ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।