09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਰਕਾਰੀ ਹਾਈ ਸਕੂਲ ਘੁੜਿਆਣਾ ਵਿਚ ਮੈਗਾ ਪੀ.ਟੀ.ਐਮ ਦਾ ਆਯੋਜਨ

ਅਜੀਤ ਡੈਸਕ 31-05-2026
ਮੰਡੀ ਅਰਨੀਵਾਲਾ, 30 ਮਈ (ਨਿਸ਼ਾਨ ਸਿੰਘ ਮੋਹਲ਼ਾ)-ਕੇਂਦਰ ਸਰਕਾਰ ਦੇ ਨੀਤੀ ਅਯੋਗ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਪੱਖੋਂ ਦੇਸ਼ ਵਿਚੋਂ ਨੰਬਰ ਇਕ ਐਲਾਨੇ ਜਾਣ 'ਤੇ ਸਿੱਖਿਆ ਦਾ ਮਹਾਂ ਜਸ਼ਨ ਤਹਿਤ ਸਰਕਾਰੀ ਸਕੂਲਾਂ ਦੇ ਵਿਚ ਮੈਗਾ ਪੀ.ਟੀ.ਐਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਬੱਚਿਆਂ ਨੂੰ ਗਰਮੀ ਦੀ ਛੁੱਟੀਆਂ ਦੌਰਾਨ ਪੜ੍ਹਾਈ ਜਾਰੀ ਰੱਖਣ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਸਬੰਧੀ ਨੁਕਤੇ ਸਾਂਝੇ ਕੀਤੇ ਗਏ | ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਘੁੜਿਆਣਾ 'ਚ ਵੀ ਮੈਗਾ ਪੀ.ਟੀ.ਐਮ ਦਾ ਆਯੋਜਨ ਸਕੂਲ ਮੁਖੀ ਸ਼੍ਰੀਮਤੀ ਮੀਨੂ ਰਾਣੀ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਵਧੀਆ ਕਾਰਗੁਜ਼ਾਰੀ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ | ਸਕੂਲ ਦੇ ਮਿਡ ਡੇਅ ਮੀਲ ਵਰਕਰਾਂ ਨੂੰ ਵੀ ਸਨਮਾਨਿਆ ਗਿਆ ਅਤੇ ਅਧਿਆਪਕਾਂ ਨੇ ਮਾਪਿਆਂ ਨੂੰ ਸਕੂਲਾਂ ਵਿਚ ਪੜ੍ਹਾਈ ਜਾ ਰਹੀ ਸਿੱਖਿਆ ਬਾਰੇ ਜਾਣਕਾਰੀ ਦਿੱਤੀ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਕੂਲ ਸਟਾਫ਼ ਦੇ ਸ਼੍ਰੀਮਤੀ ਸੁਸ਼ਮਾ ਰਾਣੀ, ਸ਼੍ਰੀਮਤੀ ਸੁਖਮਨਪ੍ਰੀਤ ਕੌਰ, ਸ੍ਰੀਮਤੀ ਸੋਨਮ ਕੰਬੋਜ, ਸ਼੍ਰੀਮਤੀ ਪੂਜਾ ਦੇਵੀ, ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਭੁਪਿੰਦਰ ਪਾਲ ਅਤੇ ਹੋਰਾਂ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ |
ਪਿਛਲੀ ਖ਼ਬਰ ਕੇਰਾ ਖੇੜਾ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਸਰਬ ਬ੍ਰਾਹਮਣ ਸਭਾ ਵਲੋਂ ਤੁਲਸੀ ਵੰਡ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।