06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਅਬੋਹਰ 'ਚ ਭਾਜਪਾ ਨੇ ਚੜ੍ਹਤ ਬਣਾਈ, ਆਮ ਆਦਮੀ ਪਾਰਟੀ ਦੂਜੇ ਨੰਬਰ 'ਤੇ ਰਹੀ

ਅਜੀਤ ਡੈਸਕ 31-05-2026
ਅਬੋਹਰ, 30 ਮਈ (ਸੁਖਜੀਤ ਸਿੰਘ ਬਰਾੜ)-ਨਗਰ ਨਿਗਮ ਅਬੋਹਰ ਦੀ ਚੋਣ ਦੌਰਾਨ 50 ਵਿਚੋਂ 28 ਸੀਟਾਂ ਉੱਤੇ ਭਾਜਪਾ ਨੇ ਅਬੋਹਰ ਹਲਕੇ ਵਿਚ ਆਪਣੀ ਚੜ੍ਹਤ ਬਣਾ ਲਈ ਹੈ | ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਉਮੀਦਵਾਰ 21,534 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੇ ਸਨ, ਪਰ ਨਗਰ ਨਿਗਮ ਚੋਣਾਂ ਦੌਰਾਨ ਭਾਜਪਾ 29,168 ਵੋਟਾਂ ਲੈ ਕੇ ਪਹਿਲੇ ਸਥਾਨ 'ਤੇ ਰਹੀ ਹੈ | 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਅਬੋਹਰ ਹਲਕੇ ਵਿਚ 49,924 ਵੋਟਾਂ ਲੈ ਕੇ ਪਹਿਲੇ ਸਥਾਨ 'ਤੇ ਰਹੀ ਸੀ ਅਤੇ ਸੰਦੀਪ ਕੁਮਾਰ ਜਾਖੜ ਕਾਂਗਰਸ ਵਿਧਾਇਕ ਵਜੋਂ ਜਿੱਤੇ ਸਨ, ਜੋ ਕਿ 2023 ਤੋਂ ਭਾਜਪਾ ਦੀ ਅਗਵਾਈ ਕਰ ਰਹੇ ਹਨ | ਹੁਣ ਸੰਦੀਪ ਕੁਮਾਰ ਜਾਖੜ ਨੇ ਭਾਜਪਾ ਵਿਚ ਜਾ ਕੇ ਵੀ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ | ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਕੁੱਲ 50 ਵਾਰਡਾਂ ਵਿਚੋਂ ਸਿਰਫ਼ 5292 ਵੋਟਾਂ ਹੀ ਪ੍ਰਾਪਤ ਹੋਈਆਂ ਹਨ | ਭਾਵ ਅਬੋਹਰ ਵਿਚ ਕਾਂਗਰਸ ਪਾਰਟੀ ਬੇਹੱਦ ਮਾੜੀ ਸਥਿਤੀ ਵਿਚ ਆ ਗਈ ਹੈ | 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 44453 ਵੋਟਾਂ ਮਿਲੀਆਂ ਸਨ ਅਤੇ ਆਮ ਆਦਮੀ ਪਾਰਟੀ ਉਸ ਚੋਣ ਵਿਚ ਦੂਜੇ ਸਥਾਨ 'ਤੇ ਰਹੀ ਸੀ | ਭਾਵੇਂ ਆਮ ਆਦਮੀ ਪਾਰਟੀ ਨੇ 2023 ਵਿਚ ਆਪਣਾ ਹਲਕਾ ਇੰਚਾਰਜ ਬਦਲ ਕੇ ਭਾਜਪਾ ਦੀ ਟਿਕਟ ਤੋਂ ਹਾਰੇ ਅਰੁਣ ਨਾਰੰਗ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਸੀ, ਪਰ ਫਿਰ ਵੀ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੋਣਾਂ ਦੌਰਾਨ 20 ਸੀਟਾਂ ਜਿੱਤੇ ਕੇ 27,130 ਵੋਟਾਂ ਹਾਸਲ ਕਰਕੇ ਦੂਜਾ ਸਥਾਨ ਬਣਾ ਕੇ ਰੱਖਿਆ ਹੈ | ਭਾਵ ਅਬੋਹਰ ਵਿਚ ਆਮ ਆਦਮੀ ਪਾਰਟੀ ਵੀ ਕਾਂਗਰਸ ਨਾਲੋਂ ਮਜ਼ਬੂਤ ਹੋ ਕੇ ਉੱਭਰੀ ਹੈ | ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 14345 ਵੋਟਾਂ ਮਿਲੀਆਂ ਸਨ ਅਤੇ ਇਹਨਾਂ ਨਗਰ ਨਿਗਮ ਚੋਣਾਂ ਦੌਰਾਨ 50 ਵਾਰਡਾਂ 'ਚੋਂ ਸਿਰਫ਼ 3122 ਵੋਟਾਂ ਹੀ ਮਿਲੀਆਂ ਹਨ | ਨਗਰ ਨਿਗਮ ਚੋਣਾਂ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ 2027 ਦੀਆਂ ਵਿਧਾਨ ਸਭਾ ਚੋਣਾਂ 'ਤੇ ਟਿਕੀਆਂ ਹੋਈਆਂ ਹਨ |
ਪਿਛਲੀ ਖ਼ਬਰ ਮੀਂਹ ਨੇ ਗਰਮੀ ਤੋਂ ਦਿਵਾਈ ਰਾਹਤ, ਕਈ ਇਲਾਕਿਆਂ 'ਚ ਜਲਥਲ ਹੋਣ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਫ਼ਾਜ਼ਿਲਕਾ 'ਚ ਘਰ ਨੂੰ ਲੱਗੀ ਭਿਆਨਕ ਅੱਗ-ਲੱਖਾਂ ਦਾ ਸਮਾਨ ਸੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।