22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਆਸ਼ਰਮ ਵਿਖੇ ਅਧਿਆਤਮਿਕ ਸਤਿਸੰਗ ਕਰਵਾਇਆ

ਅਜੀਤ ਡੈਸਕ 27-05-2026
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਆਸ਼ਰਮ ਵਿਖੇ ਇਕ ਵਿਸ਼ੇਸ਼ ਅਧਿਆਤਮਿਕ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਵਿਚ ਸਾਧਵੀ ਕੀਰਤੀ ਭਾਰਤੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਅੱਜ ਦੇ ਦੌਰ ਵਿਚ ਅਧਿਆਤਮਿਕਤਾ ਦੀ ਮਹੱਤਤਾ ਅਤੇ ਮਨੁੱਖੀ ਜੀਵਨ ਵਿਚ ਇਸ ਦੀ ਪ੍ਰਸੰਗਿਕਤਾ ਬਾਰੇ ਬਹੁਤ ਹੀ ਸੁੰਦਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਾਨਣਾ ਪਾਇਆ | ਸੰਗਤਾਂ ਨੂੰ ਸੰਬੋਧਨ ਕਰਦਿਆਂ ਸਾਧਵੀ ਕੀਰਤੀ ਭਾਰਤੀ ਨੇ ਆਖਿਆ ਕਿ ਜਦੋਂ ਕੋਈ ਸਾਧਕ ਪਰਮ ਸੱਚ ਨੂੰ ਜਾਣ ਲੈਂਦਾ ਹੈ ਤਾਂ ਉਸ ਦੇ ਅੰਦਰ ਅਧਿਆਤਮ ਦਾ ਜਨਮ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਇਕ ਪੂਰਨ ਗੁਰੂ ਕਿਸੇ ਸ਼ਿਸ਼ (ਚੇਲੇ) ਦੇ ਜੀਵਨ ਵਿਚ ਪ੍ਰਵੇਸ਼ ਕਰਦੇ ਹਨ ਅਤੇ ਉਸ ਨੂੰ 'ਦਿਵਯ ਨੇਤਰ' (ਤੀਜਾ ਲੋਚਨ) ਪ੍ਰਦਾਨ ਕਰਦੇ ਹਨ ਤਾਂ ਉਹ ਆਪਣੇ ਅੰਦਰ ਹੀ ਈਸ਼ਵਰ ਦੇ ਦਰਸ਼ਨ ਕਰਨ ਦੇ ਯੋਗ ਹੋ ਜਾਂਦਾ ਹੈ | ਅਜਿਹੀ ਅਵਸਥਾ ਵਿਚ ਜਦੋਂ ਸਾਧਕ ਆਪਣੇ ਅੰਦਰ ਪ੍ਰਭੂ ਦਾ ਧਿਆਨ ਧਰਦਾ ਹੈ ਤਾਂ ਉਸ ਦਾ ਪੂਰਾ ਵਿਅਕਤੀਤਵ ਅਨੰਦ, ਪ੍ਰੇਮ, ਸ਼ਾਂਤੀ, ਭਗਤੀ, ਕਰੁਣਾ ਅਤੇ ਅਧਿਆਤਮਿਕ ਸੁੰਦਰਤਾ ਦੇ ਗੁਣਾਂ ਨਾਲ ਭਰ ਜਾਂਦਾ ਹੈ | ਇਸ ਰੂਹਾਨੀ ਸਤਿਸੰਗ ਦੌਰਾਨ ਸਾਧਵੀ ਕਿਰਨ ਭਾਰਤੀ ਵਲੋਂ ਬਹੁਤ ਹੀ ਸੁਰੀਲੇ ਅਤੇ ਭਾਵਪੂਰਤ ਭਜਨਾਂ ਦਾ ਗਾਇਣ ਵੀ ਕੀਤਾ ਗਿਆ, ਜਿਸ ਨੂੰ ਸੁਣ ਕੇ ਹਾਜ਼ਰ ਸੰਗਤਾਂ ਮੰਤਰ-ਮੁਗਧ ਹੋ ਗਈਆਂ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਸ਼ਰਧਾਲੂ ਅਤੇ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਬਜੀਦਪੁਰ ਕੱਟਿਆਂਵਾਲੀ ਵਿਖੇ ਏਕਲ ਅਭਿਆਨ ਵਲੋਂ ਗੰਗਾ ਦਸਹਿਰਾ ਮਨਾਇਆ ਅਗਲੀ ਖ਼ਬਰ ਕਿਸਾਨਾਂ ਦੇ ਕੱਚੇ ਖਾਲਿਆਂ ਨੂੰ ਪੱਕੇ ਖਾਲੇ ਬਣਾਉਣ ਦੀ ਸੈਣੀ ਵਲੋਂ ਕਰਵਾਈ ਗਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।