22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕਿਸਾਨਾਂ ਦੇ ਕੱਚੇ ਖਾਲਿਆਂ ਨੂੰ ਪੱਕੇ ਖਾਲੇ ਬਣਾਉਣ ਦੀ ਸੈਣੀ ਵਲੋਂ ਕਰਵਾਈ ਗਈ ਸ਼ੁਰੂਆਤ

ਅਜੀਤ ਡੈਸਕ 27-05-2026
ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)-ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਅਤੇ ਅਣਥੱਕ ਮਿਹਨਤ ਸਦਕਾ ਹਲਕੇ 'ਚ ਵਿਕਾਸ ਕਾਰਜਾਂ ਦੇ ਅਨੇਕਾਂ ਹੀ ਨੀਂਹ ਪੱਥਰ ਰੱਖੇ ਜਾ ਰਹੇ ਹਨ ਅਤੇ ਜੋ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹਿਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਰੰਗੀਲਾ ਦੇ ਸਰਪੰਚ ਪਰਮਜੀਤ ਕੌਰ ਸੈਣੀ ਦੇ ਪਤੀ ਮਨਪ੍ਰੀਤ ਸਿੰਘ ਸੈਣੀ ਨੇ ਪਿੰਡ ਤਰੋਬੜੀ, ਪਿੰਡ ਕਿੜਿਆਵਾਲੀ, ਪਿੰਡ ਫ਼ਤਿਹਗੜ੍ਹ ਅਤੇ ਮੰਡੀ ਲਾਧੂਕਾ ਦੇ ਕਿਸਾਨਾਂ ਦੇ ਕੱਚੇ ਖਾਲ਼ਿਆਂ ਨੂੰ ਪੱਕੇ ਖਾਲ਼ੇ ਬਣਾਉਣ ਦੀ ਨੀਂਹ ਰੱਖਣ ਉਪਰੰਤ ਕਹੇ¢ ਇਸ ਮੌਕੇ 'ਤੇ ਮਨਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਤਰੋਬੜੀ ਮਾਈਨਰ ਦੇ ਮੋਘਾ ਨੰਬਰ 59583 ਦੇ ਕਾਫ਼ੀ ਸਮੇਂ ਤੋਂ ਕੱਚੇ ਖਾਲ਼ੇ ਸਨ ਤੇ ਕਿਸਾਨਾਂ ਦੇ ਖੇਤਾਂ ਤੱਕ ਕੱਚੇ ਖਾਲ਼ੇ ਹੋਣ ਕਾਰਨ ਪਾਣੀ ਨਹੀਂ ਪਹੁੰਚ ਰਿਹਾ ਸੀ ਅਤੇ ਕਿਸਾਨ ਬਹੁਤ ਪ੍ਰੇਸ਼ਾਨ ਸਨ, ਪਰ ਹੁਣ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਅਤੇ ਅਣਥੱਕ ਮਿਹਨਤ ਸਦਕਾ ਲੰਮੇ ਸਮੇਂ ਤੋਂ ਚੱਲ ਰਹੇ ਕੱਚੇ ਖਾਲ਼ਿਆ ਨੂੰ ਪੱਕਾ ਕਰਨ ਲਈ ਪ੍ਰੋਜੈਕਟ ਪਾਸ ਹੋ ਗਿਆ ਹੈ ਅਤੇ ਖਾਲ਼ੇ ਪੱਕੇ ਬਣਨ ਦੀ ਸ਼ੁਰੂਆਤ ਹੋ ਚੁੱਕੀ ਹੈ¢ ਹੁਣ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ 'ਤੇ ਸਮੂਹ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਜਾਵੇਗਾ¢ ਇਸ ਮੌਕੇ 'ਤੇ ਮਨਪ੍ਰੀਤ ਸਿੰਘ ਸੈਣੀ ਨੇ ਕਿਹਾ ਕਿ ਪੱਕੇ ਖਾਲ਼ਿਆ ਦਾ ਕੰਮ ਨਹਿਰੀ ਵਿਭਾਗ ਦੇ ਐੱਸ.ਡੀ.ਓ ਲਖਨਪਾਲ, ਜੇ.ਈ ਮੁਦਿੱਤ, ਪਟਵਾਰੀ ਸਤਪਾਲ ਕੰਬੋਜ ਦੀ ਦੇਖ ਰੇਖ ਹੇਠ ਚੱਲ ਰਿਹਾ ਹੈ¢ਇਸ ਮੌਕੇ 'ਤੇ ਕਿਸਾਨ ਮਹਿੰਦਰ ਸਿੰਘ ਤਰੋਬੜੀ, ਹਰਜਿੰਦਰ ਸਿੰਘ ਗਿੱਲ ਤਰੋਬੜੀ, ਗੁਰਪਿੰਦਰ ਸਿੰਘ ਕਿੜਿਆਵਾਲੀ, ਪ੍ਰਵੀਨ ਕੁਮਾਰ ਮੰਡੀ ਲਾਧੂਕਾ, ਪਰਮਜੀਤ ਸਿੰਘ ਤਰੋਬੜੀ, ਬਲਜਿੰਦਰ ਸਿੰਘ ਗਿੱਲ ਤਰੋਬੜੀ, ਬੂਟਾ ਸਿੰਘ ਤਰੋਬੜੀ, ਭਲਵਾਨ ਸਿੰਘ ਤਰੋਬੜੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਆਸ਼ਰਮ ਵਿਖੇ ਅਧਿਆਤਮਿਕ ਸਤਿਸੰਗ ਕਰਵਾਇਆ ਅਗਲੀ ਖ਼ਬਰ ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਮੌਤ, ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।