01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਵਿਅਕਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਅਜੀਤ ਡੈਸਕ 17-05-2026
ਅਬੋਹਰ, 16 ਮਈ (ਵਿਵੇਕ ਹੂੜੀਆ)-ਅਬੋਹਰ 'ਚ ਬੀਤੀ ਰਾਤ ਇਕ ਵਿਅਕਤੀ ਦੀ ਲਾਸ਼ ਰੇਲਵੇ ਲਾਈਨਾਂ 'ਤੋਂ ਮਿਲੀ ਜਿਸ ਦੀ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ | ਮਿ੍ਤਕ ਦੀ ਪਛਾਣ ਅਬੋਹਰ ਦੇ ਪੰਜਪੀਰ ਨਗਰ ਗਲੀ ਨੰਬਰ 5 ਦੇ ਰਹਿਣ ਵਾਲੇ ਬਲਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਜੋਂ ਹੋਈ ਹੈ | ਜੀ.ਆਰ.ਪੀ.ਪੁਲਿਸ ਨੇ ਮਿ੍ਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਬੀ.ਐਨ.ਐੱਸ.ਦੀ ਧਾਰਾ 194 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜੋ ਬਾਅਦ ਦੁਪਹਿਰ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ | ਮਿ੍ਤਕ ਦੇ ਪੁੱਤਰ ਕਰਨਜੀਤ ਨੇ ਦੱਸਿਆ ਕਿ ਉਸ ਦੇ ਪਿਤਾ ਬਲਵਿੰਦਰ ਸਿੰਘ ਕੈਂਟਰ ਚਲਾਉਣ ਦਾ ਕੰਮ ਕਰਦੇ ਸਨ | ਉਹ ਪਿਛਲੇ ਕੁੱਝ ਸਾਲਾਂ ਤੋਂ ਗੰਭੀਰ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਹੇ ਸਨ, ਕਿਉਂਕਿ ਸਾਲ 2021 ਵਿਚ ਉਸ ਦੇ ਵੱਡੇ ਭਰਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ | ਜਵਾਨ ਪੁੱਤ ਦੀ ਮੌਤ ਦੇ ਸਦਮੇ ਕਾਰਨ ਉਸ ਦੇ ਪਿਤਾ ਮਾਨਸਿਕ ਤੌਰ 'ਤੇ ਟੁੱਟ ਚੁੱਕੇ ਸਨ | ਕਰਨਜੀਤ ਅਨੁਸਾਰ ਲੰਘੀ ਰਾਤ ਕਰੀਬ 10 ਵਜੇ ਉਸ ਦੇ ਪਿਤਾ ਅਚਾਨਕ ਘਰੋਂ ਕਿਧਰੇ ਚਲੇ ਗਏ | ਜਦੋਂ ਉਹ ਦੇਰ ਰਾਤ ਤੱਕ ਵਾਪਸ ਨਾ ਪਰਤੇ ਤਾਂ ਪਰਿਵਾਰ ਨੇ ਆਪਣੇ ਪੱਧਰ 'ਤੇ ਉਨ੍ਹਾਂ ਦੀ ਕਾਫ਼ੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ | ਅੱਜ ਸਵੇਰੇ ਸੋਸ਼ਲ ਮੀਡੀਆ ਰਾਹੀਂ ਰੇਲ ਲਾਈਨਾਂ 'ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ | ਜਦੋਂ ਪਰਿਵਾਰ ਨੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਜਾ ਕੇ ਦੇਖਿਆ, ਤਾਂ ਉਹ ਲਾਸ਼ ਬਲਵਿੰਦਰ ਸਿੰਘ ਦੀ ਹੀ ਸੀ | ਇੱਧਰ ਜੀ.ਆਰ.ਪੀ. ਪੁਲਿਸ ਦੇ ਇੰਚਾਰਜ ਸਤੀਸ਼ ਕੁਮਾਰ ਨੇ ਮਿ੍ਤਕ ਦੇ ਪੁੱਤਰ ਕਰਨਜੀਤ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕਰਕੇ ਬੀ.ਐਨ.ਐੱਸ. ਦੀ ਧਾਰਾ 194 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਹੈ |
ਪਿਛਲੀ ਖ਼ਬਰ ਈ-ਫਾਰਮੇਸੀ ਦੇ ਵਿਰੋਧ 'ਚ ਦਵਾਈ ਵਿਕੇ੍ਰਤਾਵਾਂ ਦਾ ਦੇਸ਼ ਵਿਆਪੀ ਬੰਦ ਦਾ ਐਲਾਨ, 20 ਮਈ ਨੂੰ ਹੜਤਾਲ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਉੱਠੀ ਬਗ਼ਾਵਤ ਦੀ ਅੱਗ ਭਾਂਬੜ ਬਣਨ ਲੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।