20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਰਵਹਿੱਤਕਾਰੀ ਵਿੱਦਿਆ ਮੰਦਰ ਦੀ ਹੋਣਹਾਰ ਵਿਦਿਆਰਥਣ ਗਰਿਮਾ ਨੇ ਰਚਿਆ ਇਤਿਹਾਸ

ਅਜੀਤ ਡੈਸਕ 19-04-2026
ਫ਼ਾਜ਼ਿਲਕਾ, 18 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਰਵਹਿੱਤਕਾਰੀ ਵਿੱਦਿਆ ਮੰਦਰ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸੰਸਥਾ ਦੀ ਹੋਣਹਾਰ ਵਿਦਿਆਰਥਣ ਗਰਿਮਾ ਸਪੁੱਤਰੀ ਇੰਦਰ ਮੋਹਨ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ | ਗਰਿਮਾ ਨੇ ਆਪਣੀ ਮੁੱਢਲੀ ਸਿੱਖਿਆ ਪ੍ਰੀ-ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਸਰਵਹਿੱਤਕਾਰੀ ਸਕੂਲ ਤੋਂ ਹੀ ਪੂਰੀ ਕੀਤੀ ਹੈ | ਉਸ ਦੀ ਖ਼ਾਸੀਅਤ ਇਹ ਰਹੀ ਹੈ ਕਿ ਉਸ ਨੇ ਬਿਨਾਂ ਕਿਸੇ ਟਿਊਸ਼ਨ ਜਾਂ ਵਾਧੂ ਕੋਚਿੰਗ ਦੇ ਹਰ ਸਾਲ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਅਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਹਾਲ ਹੀ ਵਿਚ ਗਰਿਮਾ ਨੇ ਆਲ ਇੰਡੀਆ ਪੱਧਰ ਦੀ ਵੱਕਾਰੀ ਪ੍ਰੀਖਿਆ ਸਲੈਟ ਨੂੰ ਬਿਨਾਂ ਕਿਸੇ ਕੋਚਿੰਗ ਦੇ ਪਹਿਲੀ ਵਾਰ ਵਿਚ ਹੀ ਸਫਲਤਾਪੂਰਵਕ ਪਾਸ ਕਰ ਲਿਆ ਹੈ | ਇਸ ਪ੍ਰੀਖਿਆ ਵਿਚ ਮਾਰੀ ਮੱਲ ਸਦਕਾ ਉਸ ਦੀ ਚੋਣ ਦੇਸ਼ ਦੀਆਂ ਮੋਹਰੀ ਸਿੱਖਿਆ ਸੰਸਥਾਵਾਂ ਵਿਚੋਂ ਇਕ ਸਿੰਬਾਇਓਸਿਸ ਇੰਟਰਨੈਸ਼ਨਲ ਡੀਮਡ ਯੂਨੀਵਰਸਿਟੀ ਹੈਦਰਾਬਾਦ ਵਿਚ ਹੋ ਗਈ ਹੈ | ਗਰਿਮਾ ਦੀ ਇਸ ਪ੍ਰਾਪਤੀ ਨੇ ਨਾ ਸਿਰਫ਼ ਉਸ ਦੇ ਪਰਿਵਾਰ, ਸਗੋਂ ਪੂਰੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਉਸ ਦੀ ਸਫਲਤਾ ਸਿੱਧ ਕਰਦੀ ਹੈ ਕਿ ਜੇਕਰ ਇਰਾਦਾ ਮਜ਼ਬੂਤ ਹੋਵੇ ਅਤੇ ਸਵੈ-ਵਿਸ਼ਵਾਸ ਹੋਵੇ ਤਾਂ ਬਿਨਾਂ ਮਹਿੰਗੀਆਂ ਕੋਚਿੰਗਾਂ ਦੇ ਵੀ ਵੱਡੇ ਟੀਚੇ ਸਰ ਕੀਤੇ ਜਾ ਸਕਦੇ ਹਨ | ਇਸ ਸ਼ਾਨਦਾਰ ਨਤੀਜੇ ਲਈ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰਾਂ, ਪਿ੍ੰਸੀਪਲ ਸ੍ਰੀਮਤੀ ਮਧੂ ਸ਼ਰਮਾ ਅਤੇ ਸਮੂਹ ਸਟਾਫ਼ ਨੇ ਗਰਿਮਾ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ |
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਵਲੋਂ ਸੁਰਘੂਰੀ ਅਤੇ ਡਿੱਬੀਪੁਰਾ ਦੇ ਸਕੂਲਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।