01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅੱਗ ਲੱਗਣ ਕਾਰਨ ਕਣਕ ਦਾ 45 ਕਿੱਲੇ ਨਾੜ ਸੜਿਆ

ਅਜੀਤ ਡੈਸਕ 18-04-2026
ਮਮਦੋਟ, 17 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਹਾੜੀ ਦੇ ਸੀਜ਼ਨ ਦੌਰਾਨ ਪਿਛਲੇ ਕੁੱਝ ਦਿਨਾਂ ਤੋਂ ਖੇਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ | ਦੂਜੇ ਦਿਨ ਵੀ ਬਲਾਕ ਮਮਦੋਟ ਦੇ ਪਿੰਡ ਥੇਹ ਗੁਜ਼ਰ ਵਿਚ ਅੱਗ ਲੱਗਣ ਕਾਰਨ ਲਗਭਗ 45 ਕਿੱਲੇ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਬਿਜਲੀ ਦੀਆਂ ਤਾਰਾਂ ਵਿਚੋਂ ਸਪਾਰਕਿੰਗ ਹੋਣ ਨਾਲ ਨਿਕਲੀ ਚਿੰਗਾਰੀ ਨਾਲ ਖੇਤਾਂ ਵਿਚ ਖੜ੍ਹੇ ਕਣਕ ਦੇ ਨਾੜ ਨੂੰ ਅੱਗ ਲੱਗ ਗਈ | ਜਿਸ ਦਾ ਤੁਰੰਤ ਪਤਾ ਚੱਲਦਿਆਂ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਵਲੋਂ ਟਰੈਕਟਰਾਂ ਨਾਲ ਜ਼ਮੀਨ ਵਾਹ ਕੇ ਕਾਫ਼ੀ ਜੱਦੋ ਜ਼ਹਿਦ ਤੋਂ ਅੱਗ 'ਤੇ ਕਾਬੂ ਪਾ ਲਿਆ ਅਤੇ ਉਦੋਂ ਤੱਕ ਪਿੰਡ ਬੈਰਕਾ, ਥੇਹ ਗੁਜ਼ਰ ਆਦਿ ਦੇ ਕਈ ਕਿਸਾਨਾਂ ਦਾ 45 ਏਕੜ ਦੇ ਆਸ ਪਾਸ ਤੂੜੀ ਬਣਾਉਣ ਲਈ ਖੜ੍ਹਾ ਕਣਕ ਦਾ ਨਾੜ ਸੜਕ ਗਿਆ | ਕਿਸਾਨਾਂ ਨੇ ਦੱਸਿਆ ਕਿ ਹਾਲੇ ਇਸ ਖੇਤਰ ਵਿਚ ਵੱਡੇ ਰਕਬੇ ਵਿਚ ਕਣਕ ਦੀ ਫ਼ਸਲ ਖੜੀ ਹੈ ਜਿਸ ਦਾ ਬਚਾਅ ਹੋ ਗਿਆ |
ਪਿਛਲੀ ਖ਼ਬਰ ਅੱਗ ਲੱਗਣ ਕਾਰਨ 15 ਏਕੜ ਕਣਕ 'ਤੇ 16 ਏਕੜ ਦੇ ਕਰੀਬ ਨਾੜ ਸੜ ਕੇ ਹੋਇਆ ਸੁਆਹ ਅਗਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।