02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨਹਿਰਾਂ ਵਿਚ ਆ ਰਹੇ ਕਾਲੇ ਪਾਣੀ ਨੇ ਲੋਕਾਂ ਦੀ ਚਿੰਤਾ ਵਧਾਈ

ਅਜੀਤ ਡੈਸਕ 18-04-2026
ਮੰਡੀ ਅਰਨੀਵਾਲਾ,17 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਮਾਲਵਾ ਖੇਤਰ ਦੀਆਂ ਨਹਿਰਾਂ ਵਿਚ ਵਿਸ਼ੈਲਾ ਪਾਣੀ ਆ ਰਿਹਾ ਹੈ | ਜਿਸ ਨੂੰ ਲੈ ਕੇ ਆਮ ਲੋਕ ਚਿੰਤਤ ਨੇ ਕਿਉਂਕਿ ਪਹਿਲਾਂ ਹੀ ਧਰਤੀ ਹੇਠਲਾ ਪਾਣੀ ਪੀਣ ਵਾਸਤੇ ਯੋਗ ਨਹੀਂ ਸਮਝਿਆ ਜਾਂਦਾ | ਮਾਲਵਾ ਖੇਤਰ ਦੇ ਇਸ ਹਿੱਸੇ ਦੇ ਲੋਕ ਧਰਤੀ ਹੇਠਲਾ ਜੋ ਪਾਣੀ ਪੀਂਦੇ ਹਨ ਉਸ ਵਿਚ ਭਾਰੀ ਤੱਤ ਪਾਏ ਜਾਂਦੇ ਹਨ | ਇਸ ਦਾ ਖ਼ੁਲਾਸਾ ਕਈ ਰਿਪੋਰਟਾਂ ਵਿਚ ਵੀ ਹੋ ਚੁੱਕਾ ਹੈ | ਮਾਲਵਾ ਖ਼ਿੱਤੇ ਦੀ ਵੱਡੀ ਆਬਾਦੀ ਨਹਿਰੀ ਪਾਣੀ ਤੇ ਵੀ ਨਿਰਭਰ ਹੈ | ਹਰ ਸਾਲ ਇਹਨਾਂ ਦਿਨਾਂ ਦੇ ਵਿਚ ਨਹਿਰਾਂ ਵਿਚ ਜੋ ਪਾਣੀ ਆਉਂਦਾ ਹੈ ਉਹ ਕੁਆਲਿਟੀ ਪੱਖੋਂ ਬੇਹੱਦ ਮਾੜਾ ਅਤੇ ਜ਼ਹਿਰੀਲਾ ਮੰਨਿਆ ਜਾਂਦਾ ਹੈ ਇਸ ਦਾ ਰੰਗ ਵੀ ਕਾਲਾ ਹੁੰਦਾ ਹੈ | ਕਈ ਪਿੰਡਾਂ ਦੇ ਜਲ ਘਰਾਂ ਵਿਚ ਇਸ ਨੂੰ ਸਟੋਰ ਕਰਕੇ ਅੱਗੇ ਪੀਣ ਲਈ ਵਰਤਿਆ ਜਾਂਦਾ ਹੈ | ਆਮ ਲੋਕਾਂ ਦੀ ਇਹ ਵੱਡੀ ਮਜਬੂਰੀ ਬਣ ਗਈ ਹੈ ਕਿ ਉਨ੍ਹਾਂ ਕੋਲ ਪੀਣ ਦੇ ਪਾਣੀ ਦਾ ਬਦਲ ਨਾ ਹੋਣ ਕਰਕੇ ਉਹ ਨਹਿਰੀ ਪਾਣੀ ਤੇ ਨਿਰਭਰ ਹਨ | ਧਰਤੀ ਹੇਠਲਾ ਪਾਣੀ ਵੀ ਮਾੜਾ ਹੋਣ ਅਤੇ ਨਹਿਰੀ ਪਾਣੀ ਵੀ ਮਾੜਾ ਹੋਣ ਕਰਕੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ | ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ |
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਫ਼ਾਜ਼ਿਲਕਾ ਵਿਖੇ ਬਿਜਲੀ ਮੰਤਰੀ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।