15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਸਰਕਾਰ ਬਣੇਗੀ -ਰਾਜ ਬਖ਼ਸ਼ ਕੰਬੋਜ

ਅਜੀਤ ਡੈਸਕ 14-04-2026
ਜਲਾਲਾਬਾਦ,13 ਅਪ੍ਰੈਲ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਸ਼ਹਿਰ ਦੀ ਵਾਰਡ ਨੰਬਰ ਇਕ ਵਿਚ ਅਰੋੜਾ ਬਿਗ ਸਟੋਰ ਦੇ ਸੰਚਾਲਕ ਜਗਦੀਸ਼ ਚੰਦਰ ਅਰੋੜਾ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਰੱਖੀ ਗਈ, ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓ.ਬੀ.ਸੀ ਡਿਪਾਰਟਮੈਂਟ ਦੇ ਚੇਅਰਮੈਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਇਲੈੱਕਸ਼ਨ ਕਮੇਟੀ ਦੇ ਮੈਂਬਰ ਰਾਜ ਬਖ਼ਸ਼ ਕੰਬੋਜ ਵਿਸ਼ੇਸ਼ ਤੌਰ 'ਤੇ ਪੁੱਜੇ, ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ¢ ਹਰ ਪਾਸੇ ਰਿਸ਼ਵਤ ਖੋਰੀ ਦਾ ਪੂਰੀ ਤਰ੍ਹਾਂ ਬੋਲ ਬਾਲਾ ਹੈ, ਕਿਸੇ ਵੀ ਦਫ਼ਤਰ ਵਿਚ ਰਿਸ਼ਵਤ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ¢ ਹਰ ਪਾਸੇ ਦਿਨ ਦਿਹਾੜੇ ਲੁੱਟਾਂ ਖੋਹਾਂ ਅਤੇ ਕਤਲੇਆਮ ਵਰਗੀਆਂ ਘਟਨਾਵਾਂ ਵਰਤ ਰਹੀਆਂ ਹਨ¢ ਚਿੱਟੇ ਦਾ ਨਸ਼ਾ ਸ਼ਰੇਆਮ ਵਿਕ ਰਹੇ ਹਨ, ਮਜ਼ਦੂਰਾਂ ਲਈ ਨਰੇਗਾ ਦੀ ਸਕੀਮ ਬੰਦ ਹੋਈ ਪਈ ਹੈ, ਜਿਸ ਕਰਕੇ ਮਜ਼ਦੂਰ ਵਰਗ ਪੂਰੀ ਤਰ੍ਹਾਂ ਪ੍ਰੇਸ਼ਾਨ ਹੋ ਰਿਹਾ ਹੈ¢ ਰਾਜ ਬਖ਼ਸ਼ ਕੰਬੋਜ ਨੇ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਵਾਂਗੇ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਵਾਂਗੇ¢ਇਸ ਸਮੇਂ ਉਨ੍ਹਾਂ ਦੇ ਨਾਲ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬੰਟੀ ਵਾਟਸ, ਸੋਨੂੰ ਕੌਂਸਲਰ, ਚੇਅਰਮੈਨ ਮੰਗਤ ਰਾਮ ਚੁੱਘ, ਚੇਅਰਮੈਨ ਜਗਨਨਾਥ, ਸੀਨੀਅਰ ਕਾਂਗਰਸੀ ਆਗੂ ਸੁਮਿਤ ਛਾਬੜਾ, ਸੀਨੀਅਰ ਕਾਂਗਰਸੀ ਆਗੂ ਸ਼ਾਮ ਲਾਲ ਡੂਮੜਾ, ਪਵਨੀਤ ਅਰੋੜਾ, ਮਿੰਟੂ ਡੂਮੜਾ, ਲਾਡੀ ਅਰੋੜਾ, ਪੰਜਾਬ ਕਾਂਗਰਸ ਓ ਬੀ ਸੀ ਦੇ ਵਾਇਸ ਚੇਅਰਮੈਨ ਗੋਲਡੀ ਸਾਮਾ, ਰਮਨ ਸੈਨ, ਰਾਮਪਾਲ, ਅਸ਼ੋਕ ਕਾਠਪਾਲ, ਰੰਜੂ ਡੂਮੜਾ, ਬੱਬਲੂ, ਬਲਬੀਰ ਸਰਪੰਚ, ਵਿਕਾਸ ਡੂਮੜਾ, ਗੁਰਨਾਥ ਸਿੰਘ ਡੀ ਪੀ, ਪ੍ਰੇਮ ਸੁਖੀਜਾ, ਬਲਕਾਰ ਚੰਦ ਰਿਟਾਇਰਡ ਥਾਣੇਦਾਰ, ਬਲਦੇਵ ਸਿੰਘ ਰਿਟਾਇਰਡ ਜੇ ਈ, ਕੈਲਾਸ਼ ਸਲੋਦੀਆ, ਦਲਜੀਤ ਸਿੰਘ, ਅਰਵਿੰਦ ਸੋਢੀ,ਅਭੀ ਨਾਜ਼ਰ ਅਤੇ ਹੰਸ ਰਾਜ ਸਾਮਾ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਵਰਕਰ ਪੁੱਜੇ ਅਗਲੀ ਖ਼ਬਰ ਪੁਲਿਸ ਨੇ ਹੈਰੋਇਨ ਦਾ ਸੇਵਨ ਕਰਦੇ ਵਿਅਕਤੀ ਨੂੰ ਕਾਬੂ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।