15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੁਲਿਸ ਨੇ ਹੈਰੋਇਨ ਦਾ ਸੇਵਨ ਕਰਦੇ ਵਿਅਕਤੀ ਨੂੰ ਕਾਬੂ ਕੀਤਾ

ਅਜੀਤ ਡੈਸਕ 14-04-2026
ਜਲਾਲਾਬਾਦ, 13 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵਲੋਂ ਨਸ਼ੇ ਦਾ ਸੇਵਨ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਸੋਸਾਇਟੀ ਦੇ ਬੈਕ ਸਾਈਡ ਪਿੰਡ ਟਿਵਾਣਾ ਕਲਾਂ ਦੇ ਕੋਲ ਪੁੱਜੀ ਤਾਂ ਹਰਪ੍ਰੀਤ ਸਿੰਘ ਉਰਫ਼ ਰਿੰਕੂ ਪੁੱਤਰ ਸੁਰਿੰਦਰ ਸਿੰਘ ਵਾਸੀ ਬਸਤੀ ਗੁਰੂ ਨਾਨਕ ਨਗਰੀ ਨੇੜੇ ਮੰਨੇਵਾਲਾ ਰੇਲਵੇ ਫਾਟਕ ਜਲਾਲਾਬਾਦ ਹੈਰੋਇਨ ਦਾ ਨਸ਼ਾ ਕਰਦਾ ਹੋਇਆ ਕਾਬੂ ਕੀਤਾ, ਜਿਸ ਪਾਸੋਂ ਇਕ ਲਾਈਟਰ, ਸਿਲਵਰ ਪੰਨੀ, ਉੱਪਰ ਹੈਰੋਇਨ ਚਿਪਕੀ ਤੇ ਕੁੱਝ ਸੜੀ ਹੋਈ, ਪਾਈਪ ਨੁਮਾ 20 ਰੁਪਏ ਦਾ ਨੋਟ ਬਰਾਮਦ ਕੀਤਾ ਗਿਆ ਹੈ | ਪੁਲਿਸ ਨੇ ਹਰਪ੍ਰੀਤ ਸਿੰਘ ਉਰਫ਼ ਰਿੰਕੂ ਨੂੰ ਕਾਬੂ ਕਰਨ ਉਪਰੰਤ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 63 ਮਿਤੀ 12 ਅਪ੍ਰੈਲ 2026 ਨੂੰ ਧਾਰਾ 21/27/61/85 ਐਨ.ਡੀ.ਪੀ.ਐੱਸ. ਐਕਟ ਅਧੀਨ ਦਰਜ ਕੀਤਾ ਹੈ |
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਸਰਕਾਰ ਬਣੇਗੀ -ਰਾਜ ਬਖ਼ਸ਼ ਕੰਬੋਜ ਅਗਲੀ ਖ਼ਬਰ ਵਿਸਾਖੀ ਦੇ ਸੰਬੰਧ ਵਿਚ ਪਿੰਡ ਬੁਰਜ ਮੁਹਾਰ ਕਾਲੋਨੀ ਵਿਖੇ ਅਬੋਹਰ ਰੌਕਰਸ ਵਲੋਂ ਕਰਵਾਇਆ ਵਿਸ਼ੇਸ਼ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।