15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਰਾਸ਼ਟਰ ਨਿਰਮਾਣ ਲਈ ਨਾਗਰਿਕਾਂ ਦਾ ਚਰਿੱਤਰਵਾਨ ਹੋਣਾ ਜ਼ਰੂਰੀ-ਡਾ. ਕਰੁਣੇਸ਼ ਗੁਪਤਾ

ਅਜੀਤ ਡੈਸਕ 14-04-2026
ਅਬੋਹਰ, 13 ਅਪ੍ਰੈਲ (ਵਿਵੇਕ ਹੂੜੀਆ)-ਰਾਸ਼ਟਰੀ ਸਵੈਮ ਸੇਵਕ ਸੰਘ ਅਬੋਹਰ ਵਲੋਂ ਸਥਾਨਕ ਸ੍ਰੀ ਬਾਲਾ ਜੀ ਧਾਮ ਦੇ ਸਤਿਸੰਗ ਹਾਲ ਵਿਚ ਇਕ 'ਪ੍ਰਮੁੱਖ ਜਨ ਗੋਸ਼ਟੀ' ਕਰਵਾਈ ਗਈ | ਇਸ ਸਮਾਗਮ ਵਿਚ ਮਾਨਯੋਗ ਸਹਿ ਪ੍ਰਾਂਤ ਸੰਘ ਚਾਲਕ ਡਾ.ਕਰੁਣੇਸ਼ ਗੁਪਤਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ 'ਵਿਅਕਤੀ ਨਿਰਮਾਣ ਤੋਂ ਰਾਸ਼ਟਰ ਨਿਰਮਾਣ' ਵਿਸ਼ੇ 'ਤੇ ਬੁੱਧੀਜੀਵੀਆਂ ਨਾਲ ਸੰਵਾਦ ਕੀਤਾ | ਸਮਾਗਮ ਦੀ ਪ੍ਰਧਾਨਗੀ ਕਰਨਲ ਐੱਸ.ਪੀ.ਆਰ.ਗਾਬਾ ਨੇ ਕੀਤੀ ਜਦਕਿ ਰਾਈਜ਼ਿੰਗ ਸਟਾਰ ਸਕੂਲ ਦੇ ਡਾਇਰੈਕਟਰ ਅਭਿਸ਼ੇਕ ਮੋਂਗਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਮਾਨਯੋਗ ਨਗਰ ਸੰਘ ਚਾਲਕ ਤਾਰਾ ਚੰਦ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਗੋਸ਼ਟੀ ਨੂੰ ਸੰਬੋਧਨ ਕਰਦਿਆਂ ਡਾ.ਕਰੁਣੇਸ਼ ਗੁਪਤਾ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਉੱਨਤੀ ਲਈ ਉੱਥੋਂ ਦੇ ਨਾਗਰਿਕਾਂ ਵਿਚ ਦੇਸ਼ ਭਗਤੀ ਅਤੇ ਚੰਗੇ ਚਰਿੱਤਰ ਦਾ ਹੋਣਾ ਲਾਜ਼ਮੀ ਹੈ | ਉਨ੍ਹਾਂ ਸੰਘ ਵਲੋਂ ਦਿੱਤੇ ਗਏ 'ਪੰਚ ਪਰਿਵਰਤਨਾਂ' ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਪਰਿਵਾਰਕ ਕਦਰਾਂ-ਕੀਮਤਾਂ ਨੂੰ ਬਚਾਉਣ ਲਈ 'ਕਟੰੁਬ ਪ੍ਰਬੋਧਨ' ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਵਾਤਾਵਰਨ ਦੀ ਰਾਖੀ ਲਈ ਵਾਤਾਵਰਨ ਪੱਖੀ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ | ਉਨ੍ਹਾਂ ਆਰਥਿਕ ਸਵੈ-ਨਿਰਭਰਤਾ ਅਤੇ ਸਵਦੇਸ਼ੀ ਵਸਤੂਆਂ ਦੀ ਵਰਤੋਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਨਾਗਰਿਕਾਂ ਨੂੰ ਆਪਣੇ ਕਰਤੱਵਾਂ ਜਿਵੇਂ ਵੋਟ ਪਾਉਣਾ, ਟੈਕਸ ਭਰਨਾ ਅਤੇ ਜਨਤਕ ਸੰਪਤੀ ਦੀ ਰਾਖੀ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ | ਸਮਾਗਮ ਦੇ ਅੰਤ ਵਿਚ ਸਵਾਲ-ਜਵਾਬ ਸੈਸ਼ਨ ਵੀ ਹੋਇਆ | ਮੰਚ ਸੰਚਾਲਨ ਡੀ.ਏ.ਵੀ. ਕਾਲਜ ਦੀ ਪ੍ਰੋਫੈਸਰ ਡਾ.ਰਿਤੂ ਵਲੋਂ ਬਾਖ਼ੂਬੀ ਕੀਤਾ ਗਿਆ | ਇਸ ਮੌਕੇ ਸ਼ਹਿਰ ਦੇ ਨਾਮਵਰ ਡਾਕਟਰ, ਵਕੀਲ, ਸਿੱਖਿਆ ਸ਼ਾਸਤਰੀ ਅਤੇ ਕਾਰੋਬਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਗੋਪੀ ਚੰਦ ਕਾਲਜ ਦੇ ਬੀ.ਕਾਮ ਤੀਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।