21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਡੀ.ਏ.ਵੀ. ਕਾਲਜ ਵਲੋਂ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ 'ਤੇ ਕਰਵਾਇਆ ਭਾਸ਼ਨ

ਅਜੀਤ ਡੈਸਕ 11-04-2026
ਅਬੋਹਰ, 10 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਡੀ.ਏ.ਵੀ ਕਾਲਜ ਵਿਖੇ ਪਿ੍ੰਸੀਪਲ ਡਾ.ਰਾਜੇਸ਼ ਕੁਮਾਰ ਮਹਾਜਨ ਦੀ ਅਗਵਾਈ ਹੇਠ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਨੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਆਈ.ਟੀ ਖੇਤਰ ਵਿਚ ਮੌਕਿਆਂ ਅਤੇ ਸੰਭਾਵਨਾ ਬਾਰੇ ਇਕ ਵਿਆਪਕ ਲੈਕਚਰ ਕਰਵਾਇਆ ਗਿਆ | ਇਸ ਮੌਕੇ ਸੁਸ਼ੀਲ ਕੁਮਾਰ ਪ੍ਰੋਜੈਕਟ ਮੈਨੇਜਰ ਇਨੋਫੋਸਿਸ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਤੱਥਾਂ, ਆਈ.ਟੀ ਖੇਤਰ ਵਿਚ ਮੌਜੂਦਾ ਤਬਦੀਲੀਆਂ ਅਤੇ ਉਨ੍ਹਾਂ ਦੇ ਪ੍ਰਭਾਵ ਤੋਂ ਜਾਣੂ ਕਰਵਾਇਆ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਈ.ਟੀ ਖੇਤਰ ਵਿਚ ਦਾਖਲ ਹੋਣ ਲਈ ਕਿਵੇਂ ਤਿਆਰੀ ਕਰਨੀ ਹੈ ਅਤੇ ਇਕ ਰੈਜ਼ਿਊਮੇ ਕਿਵੇਂ ਬਣਾਉਣਾ ਹੈ | ਇਸ ਮੌਕੇ ਗ੍ਰੈਜੂਏਟ ਕਲਾਸਾਂ ਦੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਮੁੱਖ ਬੁਲਾਰੇ ਨੂੰ ਸਵਾਲ ਪੁੱਛੇ | ਕਾਲਜ ਨੂੰ ਸੁਸ਼ੀਲ ਕੁਮਾਰ ਦੇ ਸਾਬਕਾ ਵਿਦਿਆਰਥੀ ਹੋਣ 'ਤੇ ਮਾਣ ਹੈ | ਆਪਣੀ ਬੀ.ਸੀ.ਏ ਪੂਰੀ ਕਰਨ ਤੋਂ ਬਾਅਦ ਉਸ ਨੂੰ ਕਾਲਜ ਦੇ ਪਲੇਸਮੈਂਟ ਵਿਭਾਗ ਵਲੋਂ ਵਿਪਰੋ ਲਈ ਚੁਣਿਆ ਗਿਆ ਸੀ | ਆਪਣੀ ਪ੍ਰਤਿਭਾ ਦੇ ਜ਼ਰੀਏ ਉਸ ਨੇ ਆਈ.ਟੀ ਖੇਤਰ ਵਿਚ ਆਪਣਾ ਨਾਮ ਬਣਾਇਆ ਹੈ | ਇਸ ਦੌਰਾਨ ਕਾਲਜ ਪਿ੍ੰਸੀਪਲ ਡਾ.ਰਾਜੇਸ਼ ਕੁਮਾਰ ਮਹਾਜਨ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਕੰਪਿਊਟਰ ਐਂਡ ਐਪਲੀਕੇਸ਼ਨ ਵਿਭਾਗ ਦੀ ਚੇਅਰਪਰਸਨ ਅਤੇ ਕੈਰੀਅਰ ਕਾੳਾੂਸਲਿੰਗ ਸੈੱਲ ਦੀ ਡੀਨ ਡਾ.ਸੋਨਿਕਾ ਨਾਰੰਗ, ਡਾ.ਸੰਦੀਪ ਅਗਰਵਾਲ, ਸੰਜੀਵ ਕੁਮਾਰ, ਨਵਨੀਤ ਗੋਲਛਾ, ਮੈਡਮ ਸਿਮਰਦੀਪ ਕੌਰ, ਮੈਡਮ ਪੂਜਾ ਸ਼ਰਮਾ, ਮੈਡਮ ਨੀਲਿਮਾ, ਮੈਡਮ ਸਿਮਰਨ, ਮੈਡਮ ਪ੍ਰਣੀਕਾ, ਮੈਡਮ ਮੰਜੂ, ਮੈਡਮ ਰਾਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਪ੍ਰੀਖਿਆ ਕੇਂਦਰਾਂ ਲਈ ਸੁਰੱਖਿਆ ਅਤੇ ਪ੍ਰਬੰਧਕੀ ਹਦਾਇਤਾਂ ਜਾਰੀ ਅਗਲੀ ਖ਼ਬਰ ਕਣਕ ਨਾਲ ਭਰੀ ਟਰਾਲੀ ਸੜਕ ਵਿਚਕਾਰ ਪਲਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।