21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕਣਕ ਨਾਲ ਭਰੀ ਟਰਾਲੀ ਸੜਕ ਵਿਚਕਾਰ ਪਲਟੀ

ਅਜੀਤ ਡੈਸਕ 11-04-2026
ਜਲਾਲਾਬਾਦ, 10 ਅਪ੍ਰੈਲ (ਕਰਨ ਚੁਚਰਾ)-ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ਦੀ ਖਸਤਾ ਹਾਲਤ ਕਾਰਨ ਹੋ ਰਹੇ ਹਾਦਸਿਆਂ ਵਿਚ ਕਮੀ ਦੀ ਬਜਾਏ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ | ਇਸੇ ਦੇ ਤਹਿਤ ਹੀ ਅੱਜ ਕਿਸਾਨ ਵਲੋਂ ਮੀਂਹ ਅਤੇ ਗੜਿਆਂ ਤੋਂ ਬਚਾਅ ਕੇ ਲਿਆਂਦੀ ਜਾ ਰਹੀ ਕਣਕ ਦੀ ਟਰਾਲੀ ਪਲਟ ਗਈ | ਖ਼ੁਸ਼ਕਿਸਮਤੀ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਿਸਾਨ ਦੀ ਫ਼ਸਲ ਰੁਲ ਗਈ ਤੇ ਸਰਕਾਰਾਂ ਦੀ ਅਣਗਹਿਲੀ ਕਾਰਨ ਕਿਸਾਨ ਆਪਣੀ ਕਿਸਮਤ ਨੂੰ ਕੋਸਣ ਲਈ ਮਜਬੂਰ ਹੋਇਆ | ਜਾਣਕਾਰੀ ਮੁਤਾਬਿਕ ਜਲਾਲਾਬਾਦ 'ਚ ਖੱਡਿਆਂ ਨਾਲ ਭਰਪੂਰ ਇਸ ਸੜਕ 'ਤੇ ਅੱਜ ਇਕ ਕਿਸਾਨ ਕਣਕ ਨਾਲ ਭਰੀ ਟਰੈਕਟਰ- ਟਰਾਲੀ ਲੈ ਕੇ ਜਾ ਰਿਹਾ ਸੀ | ਸੜਕ ਦੇ ਵੱਡੇ-ਵੱਡੇ ਖੱਡਿਆਂ ਵਿਚ ਵਰਖਾ ਦਾ ਪਾਣੀ ਖੜ੍ਹਾ ਹੋਇਆ ਸੀ ਜਿਸ ਕਾਰਨ ਟਰੈਕਟਰ ਡਰਾਈਵਰ ਨੂੰ ਖੱਡਿਆਂ ਦਾ ਪਤਾ ਨਹੀਂ ਚੱਲ ਪਾਇਆ ਅਤੇ ਟਰਾਲੀ ਦਾ ਟਾਇਰ ਸਿੱਧਾ ਖੱਡੇ ਵਿਚ ਜਾ ਵੱਜਿਆ ਜਿਸ ਨਾਲ ਟਰਾਲੀ ਪਲਟ ਗਈ ਅਤੇ ਕਣਕ ਦੀ ਫ਼ਸਲ ਪਾਣੀ ਨਾਲ ਖ਼ਰਾਬ ਹੋ ਗਈ | ਦੱਸਣਯੋਗ ਹੈ ਕਿ ਇਸ ਰੋਡ 'ਤੇ 2-3 ਸਕੂਲ ਪੈਂਦੇ ਹਨ, ਜਿੱਥੋਂ ਬੱਚੇ ਆਉਂਦੇ ਜਾਂਦੇ ਹਨ | ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਜਲਾਲਾਬਾਦ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਸੜਕ ਵੱਲ ਧਿਆਨ ਦੇਵੇ ਅਤੇ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਇਸ ਤਰ੍ਹਾਂ ਨਾਲ ਹੁੰਦੇ ਹਾਦਸਿਆਂ ਤੋਂ ਬਚਿਆ ਜਾ ਸਕੇ | ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਲੋਂ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ 'ਤੇ ਕਰਵਾਇਆ ਭਾਸ਼ਨ ਅਗਲੀ ਖ਼ਬਰ ਸੜਕ ਹਾਦਸੇ ਦੇ ਮਾਮਲੇ 'ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।