24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮਰਹੂਮ ਪ੍ਰੋ. ਗੌਰਵ ਵਿਜ ਦੀ ਕਾਵਿ ਪੁਸਤਕ ਦੀ ਕੀਤੀ ਘੁੰਡ ਚੁਕਾਈ

ਅਜੀਤ ਡੈਸਕ 01-04-2026
ਅਬੋਹਰ, 31 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਡੀ.ਏ.ਵੀ ਕਾਲਜ ਵਿਖੇ ਸਪਰਸ਼ ਥੀਏਟਰ ਸੁਸਾਇਟੀ ਦੀ ਟੀਮ ਨੇ ਸੰਸਥਾਪਕ ਮਰਹੂਮ ਪ੍ਰੋ.ਗੌਰਵ ਵਿੱਜ ਦੀ ਯਾਦ ਵਿਚ ਵਿਅੰਗ ਨਾਟਕ ਪੇਸ਼ ਕੀਤਾ ਜਿਨ੍ਹਾਂ ਦਾ 27 ਜਨਵਰੀ ਨੂੰ 46 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ | ਮਾਰਚ 2018 ਵਿਚ ਮਰਹੂਮ ਪ੍ਰੋ. ਗੌਰਵ ਵਿੱਜ ਨੂੰ ਥੀਏਟਰ ਵਿਚ ਉਨ੍ਹਾਂ ਦੇ ਦਹਾਕੇ ਦੇ ਅਸਧਾਰਨ ਯੋਗਦਾਨ ਲਈ ਪੰਜਾਬ ਨਾਟਸ਼ਾਲਾ ਅੰਮਿ੍ਤਸਰ ਵਲੋਂ ਸਨਮਾਨਿਤ ਕੀਤਾ ਗਿਆ ਸੀ | ਉਹ ਪੰਜਾਬ ਸੰਗੀਤ ਨਾਟਕ ਅਕਾਦਮੀ ਤੋਂ ਸਰਬੋਤਮ ਅਦਾਕਾਰ ਦਾ ਪੁਰਸਕਾਰ ਪ੍ਰਾਪਤ ਕਰਤਾ ਸਨ, ਨੇ ਥੀਏਟਰ ਵਿਚ ਆਪਣੇ ਪਿਤਾ ਜੀਵਨ ਪ੍ਰਕਾਸ਼ ਵਿੱਜ ਦੀ ਵਿਰਾਸਤ ਨੂੰ ਅੱਗੇ ਵਧਾਇਆ ਜੋ ਇਕ ਚੋਟੀ ਦੇ ਕਾਮੇਡੀ ਸਟਾਰ ਵਜੋਂ ਉੱਭਰੇ ਸਨ ਅਤੇ ਦਰਜਨਾਂ ਨਾਟਕਾਂ ਵਿਚ ਕੰਮ ਕੀਤਾ ਹੈ | ਇਸੇ ਦੌਰਾਨ ਮਰਹੂਮ ਪ੍ਰੋ. ਗੌਰਵ ਵਿੱਜ ਵਲੋਂ ਲਿਖੀ ਗਈ ਕਵਿਤਾਵਾਂ ਦੀ ਪਹਿਲੀ ਕਿਤਾਬ ਦੀ ਘੁੰਡ ਚੁਕਾਈ ਅਬੋਹਰ ਦੇ ਡੀ.ਏ.ਵੀ ਕਾਲਜ ਵਿਖੇ ਕੀਤੀ ਗਈ | ਇਸ ਮੌਕੇ ਡੀ.ਏ.ਵੀ ਕਾਲਜ ਦੇ ਪਿ੍ੰਸੀਪਲ ਡਾ.ਰਾਜੇਸ਼ ਕੁਮਾਰ ਮਹਾਜਨ, ਲੇਖਕ ਪ੍ਰੀਸ਼ਦ ਦੇ ਪ੍ਰਧਾਨ ਰਾਜ ਸਦੋਸ਼ ਅਤੇ ਮਰਹੂਮ ਗੌਰਵ ਵਿੱਜ ਦੇ ਪਰਿਵਾਰਕ ਮੈਂਬਰ ਆਦਿ ਹਾਜ਼ਰ ਸਨ | ਇਸ ਕਿਤਾਬ ਦਾ ਸੰਪਾਦਨ ਪ੍ਰੋ.ਵਰਿੰਦਰ ਸੇਤੀਆ, ਪ੍ਰੋ.ਨਿਰਮਲਾ ਅਤੇ ਆਸ਼ੀਸ਼ ਮੱਕੜ ਵਲੋਂ ਕੀਤਾ ਗਿਆ ਹੈ |
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਉਲੰਪਿਆਡ 'ਚ ਸਫ਼ਲਤਾ ਹਾਸਿਲ ਕੀਤੀ <br/> ਅਗਲੀ ਖ਼ਬਰ ਮਹਾਂਰਿਸ਼ੀ ਦਯਾਨੰਦ ਕਾਲਜ ਵਿਖੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।