24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਅੰਮਿ੍ਤ ਮਾਡਲ ਸਕੂਲ ਦੀ ਹੋਣਹਾਰ ਵਿਦਿਆਰਥਣ ਦਾ ਸਨਮਾਨ

ਅਜੀਤ ਡੈਸਕ 01-04-2026
ਫ਼ਾਜ਼ਿਲਕਾ, 31 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਅੰਮਿ੍ਤ ਮਾਡਲ ਸਕੂਲ ਦੀ ਖ਼ੁਸ਼ਬੂ ਵਰਮਾ ਨੇ ਦੂਸਰੀ ਜਮਾਤ 'ਚ ਚੰਗੇ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਖ਼ੁਸ਼ਬੂ ਵਰਮਾ ਨੇ ਸਕੂਲ 'ਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ | ਜਾਣਕਾਰੀ ਦਿੰਦਿਆਂ ਪਿਤਾ ਰਮਨ ਵਰਮਾ ਨੇ ਦੱਸਿਆ ਕਿ ਉਸ ਦੀ ਲੜਕੀ ਬਹੁਤ ਹੀ ਮਿਹਨਤੀ ਅਤੇ ਹੁਸ਼ਿਆਰ ਹੈ | ਪੜ੍ਹਾਈ ਨੂੰ ਲੈ ਕੇ ਉਹ ਕਾਫ਼ੀ ਗੰਭੀਰ ਹੈ | ਜਿੱਥੇ ਆਮ ਤੌਰ 'ਤੇ ਬੱਚੇ ਖੇਡਣ ਅਤੇ ਮੋਬਾਈਲਾਂ ਅੰਦਰ ਆਪਣਾ ਸਮਾਂ ਬਰਬਾਦ ਕਰਦੇ ਹਨ ਉੱਥੇ ਹੀ ਖ਼ੁਸ਼ਬੂ ਪੜ੍ਹਾਈ ਵਿਚ ਜ਼ਿਆਦਾ ਸਮਾਂ ਬਿਤਾਉਂਦੀ ਹੈ | ਉਹ ਅਕਸਰ ਆਪਣੀ ਮਾਂ ਦੇ ਨਾਲ ਘਰ ਵਿਚ ਰਹਿ ਕੇ ਪੜ੍ਹਦੀ ਹੈ | ਖ਼ੁਸ਼ਬੂ ਵਰਮਾ ਦੇ ਚੰਗੇ ਅੰਕਾਂ ਨੂੰ ਲੈ ਕੇ ਸਕੂਲ ਪਿ੍ੰਸੀਪਲ ਸ੍ਰੀਮਤੀ ਸੁਮਨ ਬੱਬਰ ਨੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਮਹਾਂਰਿਸ਼ੀ ਦਯਾਨੰਦ ਕਾਲਜ ਵਿਖੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਐੱਸ.ਐੱਸ.ਐਫ ਟੀਮ ਨੇ ਖ਼ੁਦਕੁਸ਼ੀ ਕਰਨ ਪੁੱਜੇ ਵਿਅਕਤੀ ਨੂੰ ਆਪਣੇ ਯਤਨਾਂ ਨਾਲ ਬਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।