16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸ੍ਰੀ ਗੁਰੂ ਰਵਿਦਾਸ ਚੇਤਨ ਸਮਾਜ ਸਭਾ ਜਲਾਲਾਬਾਦ ਦੇ ਬਲਬੀਰ ਸਿੰਘ ਪੁਆਰ ਬਣੇ ਪ੍ਰਧਾਨ

ਅਜੀਤ ਡੈਸਕ 31-03-2026
ਜਲਾਲਾਬਾਦ, 30 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਸ੍ਰੀ ਗੁਰੂ ਰਵਿਦਾਸ ਚੇਤਨ ਸਮਾਜ ਸਭਾ (ਰਜਿ.) ਦੀ ਅਹਿਮ ਮੀਟਿੰਗ ਜਲਾਲਾਬਾਦ ਵਿਖੇ ਹੋਈ | ਇਸ ਮੀਟਿੰਗ ਵਿਚ ਦਲਿਤ ਅਤੇ ਰਵਿਦਾਸੀਆ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਸ਼ਾਮਿਲ ਮੈਂਬਰਾਂ ਨੇ ਰਵਿਦਾਸ ਭਾਈਚਾਰੇ ਦੀ ਇੱਕ ਮਜ਼ਬੂਤ ਜਥੇਬੰਦੀ ਬਣਾਉਣ ਦੀ ਜ਼ੋਰਦਾਰ ਵਕਾਲਤ ਕੀਤੀ | ਮੀਟਿੰਗ ਵਿਚ ਸਰਵਸੰਮਤੀ ਨਾਲ ਸ੍ਰੀ ਗੁਰੂ ਰਵਿਦਾਸ ਚੇਤਨ ਸਮਾਜ ਸਭਾ (ਰਜਿ.) ਜਲਾਲਾਬਾਦ ਦਾ ਪੁਨਰਗਠਨ ਕੀਤਾ ਗਿਆ ਅਤੇ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਸਰਪ੍ਰਸਤ ਗੁਰਦੇਵ ਸਿੰਘ ਮਹਿਮੀ, ਰਾਜ ਕੁਮਾਰ ਸੀਵਾਨ, ਮਹਿੰਦਰ ਲਾਲ ਬਾਲੀ, ਪ੍ਰਧਾਨ ਬਲਬੀਰ ਸਿੰਘ ਪੁਆਰ, ਜਨਰਲ ਸਕੱਤਰ ਜੋਗਿੰਦਰ ਪਾਲ ਸੁਮਨ, ਕੈਸ਼ੀਅਰ ਡਾ. ਰਜਿੰਦਰ ਸਿੰਘ ਭੱਟੀ, ਸਹਿ ਕੈਸ਼ੀਅਰ ਚਰੰਜੀ ਲਾਲ, ਪੈੱ੍ਰਸ ਸਕੱਤਰ :ਡਾ. ਰਮੇਸ਼ ਲਾਲ ਲਾਡੀ, ਮੀਡੀਆ ਸਲਾਹਕਾਰ ਸੂਰਜ ਕੁਮਾਰ ਬੱਲੂਆਣਾ, ਸੀਨੀਅਰ ਮੀਤ ਪ੍ਰਧਾਨ ਤਿਲਕ ਰਾਜ ਸਰਪੰਚ ਬੱਲੂਆਣਾ, ਗੁਰਚੇਤ ਸਿੰਘ ਚੱਕ ਸੈਦੋ ਕੇ, ਗਿਆਨ ਚੰਦ ਐੱਸ.ਡੀ.ਓ, ਚਰਨ ਸਿੰਘ ਪ੍ਰਧਾਨ ਕਬੱਡੀ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ, ਮੀਤ ਪ੍ਰਧਾਨ ਨਿਰਭੈ ਸਿੰਘ ਜਲਾਲਾਬਾਦ, ਮਨੋਹਰ ਲਾਲ ਪੰਜਾਬ ਰੋਡਵੇਜ਼, ਸਲਾਹਕਾਰ ਦੇਵਾ ਨੰਦ, ਓਮ ਪ੍ਰਕਾਸ਼ ਬੱਲੂਆਣਾ, ਰਾਜੇਸ਼ ਕੁਮਾਰ ਬੱਲੂਆਣਾ, ਪ੍ਰਕਾਸ਼ ਦੋਸ਼ੀ, ਰਾਮ ਗੋਪਾਲ ਅਤੇ ਬਤੌਰ ਮੈਂਬਰ ਰਵਿੰਦਰ ਸਿੰਘ ਮਿੰਟੂ, ਬੀਰਬਲ, ਪੂਰਨ ਚੰਦ, ਸੁਰਿੰਦਰ ਸਿੰਘ ਜਲਾਲਾਬਾਦ ਚੁਣੇ ਗਏ | ਮੀਟਿੰਗ ਦੇ ਅੰਤ ਵਿਚ ਸਭਾ ਦੇ ਪ੍ਰਧਾਨ ਬਲਬੀਰ ਸਿੰਘ ਪੁਆਰ ਨੇ ਕਿਹਾ ਕਿ ਇਹ ਸੰਸਥਾ ਆਪਣੇ ਸਮਾਜ ਦੇ ਲੋਕਾਂ ਦੀ ਭਲਾਈ ਅਤੇ ਸਮਾਜ ਸੁਧਾਰ ਦੇ ਕੰਮ ਪੂਰੀ ਤਨਦੇਹੀ ਨਾਲ ਕਰਨ ਲਈ ਵਚਨਬੱਧ ਹੋਵੇਗੀ, ਉਨ੍ਹਾਂ ਨੂੰ ਮਿਲੀ ਜ਼ੰੁਮੇਵਾਰੀ ਨੂੰ ਉਹ ਪੂਰੀ ਲਗਨ ਅਤੇ ਤਨਦੇਹੀ ਦੇ ਨਾਲ ਨਿਭਾਉਣਗੇ |
ਪਿਛਲੀ ਖ਼ਬਰ ਸਾਲਾਸਰ ਧਾਮ ਲਈ ਸੇਵਾ ਦਾ ਕਾਫ਼ਲਾ ਰਵਾਨਾ-ਅਸ਼ੋਕ ਅਨੇਜਾ ਨੇ ਸਾਮਾਨ ਨਾਲ ਭਰਿਆ ਟਰੱਕ ਭੇਜਿਆ • 31 ਮਾਰਚ ਨੂੰ ਸ਼ੁਰੂ ਹੋ... ਅਗਲੀ ਖ਼ਬਰ ਮਾਨ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਤੋਂ ਸੂਬੇ ਦੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ-ਖੁਸ਼ਬੂ ਸਵਨਾ • ਵਾਰਡ ਨੰਬਰ 18...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।