16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਆਮ ਆਦਮੀ ਪਾਰਟੀ ਦੇ ਗੁਰਦੇਵ ਸਿੰਘ ਬਲਾਕ ਸੰਮਤੀ ਅਬੋਹਰ ਦੇ ਚੇਅਰਮੈਨ ਬਣੇ • ਭਾਜਪਾ ਦੀ ਪਿੰਕੀ ਬਣੀ ਵਾਈਸ ਚੇਅਰਪਰਸਨ • ਟਾਸ ਨਾਲ ਹੋਈ ਚੋਣ

ਅਜੀਤ ਡੈਸਕ 31-03-2026
ਅਬੋਹਰ, 30 ਮਾਰਚ (ਸੁਖਜੀਤ ਸਿੰਘ ਬਰਾੜ)-ਬਲਾਕ ਸੰਮਤੀ ਖੂਈਆਂ ਸਰਵਰ ਦੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਦਾ ਕੰਮ ਅੱਜ ਮੁਕੰਮਲ ਹੋ ਗਿਆ | ਕੁੱਲ 16 ਮੈਂਬਰਾਂ 'ਚ ਅੱਜ ਚੋਣ ਮੌਕੇ 14 ਮੈਂਬਰ ਹਾਜ਼ਰ ਸਨ | ਚੋਣ ਮੌਕੇ ਭਾਜਪਾ ਦੇ ਸੱਤ, ਆਮ ਆਦਮੀ ਪਾਰਟੀ ਦੇ ਚਾਰ, ਅਕਾਲੀ ਦਲ ਦੇ ਦੋ, ਕਾਂਗਰਸ ਦਾ ਇਕ ਮੈਂਬਰ ਹਾਜ਼ਰ ਸੀ | ਅੱਜ ਚੋਣ ਮੌਕੇ ਭਾਜਪਾ ਅਤੇ ਅਕਾਲੀ ਦਲ ਦਾ ਇਕ-ਇਕ ਮੈਂਬਰ ਗ਼ੈਰ ਹਾਜ਼ਰ ਵੀ ਸੀ | ਦੋਵੇਂ ਧਿਰਾਂ ਪਾਸ ਸੱਤ-ਸੱਤ ਮੈਂਬਰ ਹੋਣ ਕਾਰਨ ਫ਼ੈਸਲਾ ਟਾਸ ਨਾਲ ਕਰਨਾ ਪਿਆ | ਜਿਸ ਵਿਚ ਆਮ ਆਦਮੀ ਪਾਰਟੀ ਦੇ ਗੁਰਦੇਵ ਸਿੰਘ ਚੇਅਰਮੈਨ ਅਤੇ ਭਾਜਪਾ ਦੇ ਪਿੰਕੀ ਵਾਈਸ ਚੇਅਰਪਰਸਨ ਚੁਣੇ ਗਏ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚਾਰ ਵਾਰ ਇਹ ਚੋਣ ਰੱਦ ਹੋ ਗਈ ਸੀ | ਅੱਜ ਪੰਜਵੀਂ ਵਾਰ ਮੀਟਿੰਗ ਦੌਰਾਨ ਇਹ ਚੋਣ ਮੁਕੰਮਲ ਹੋਈ ਹੈ ਅਤੇ ਚੇਅਰਮੈਨ ਦੀ ਚੋਣ ਵਿਚ ਅਕਾਲੀ ਦਲ ਦੇ ਦੋ ਅਤੇ ਇਕ ਕਾਂਗਰਸ ਮੈਂਬਰ ਨੇ ਵੀ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਹੈ | ਮੌਕੇ 'ਤੇ ਹਾਜ਼ਰੀ ਅਬੋਹਰ ਦੇ ਵਿਧਾਇਕ ਸੰਦੀਪ ਕੁਮਾਰ ਜਾਖੜ ਨੇ ਇਸ ਚੋਣ ਨੂੰ ਸ਼ਰੇਆਮ ਧੱਕੇਸ਼ਾਹੀ ਦੱਸਿਆ ਹੈ | ਉਨ੍ਹਾਂ ਕਿਹਾ ਕਿ ਸਾਡੇ ਅੱਠ ਮੈਂਬਰ ਜਿੱਤੇ ਹੋਣ ਦੇ ਬਾਵਜੂਦ ਚਾਰ ਮੈਂਬਰਾਂ ਵਾਲੀ ਆਮ ਆਦਮੀ ਪਾਰਟੀ ਚੇਅਰਮੈਨ ਬਣਾ ਗਈ ਹੈ | ਸਾਡੀ ਬਲਾਕ ਸੰਮਤੀ ਮੈਂਬਰ ਗੁਰਮੀਤ ਕੌਰ 'ਤੇ ਰਾਤ ਨੂੰ ਧੱਕੇਸ਼ਾਹੀ ਨਾਲ ਪਰਚਾ ਦਰਜ ਕਰ ਦਿੱਤਾ ਗਿਆ ਹੈ ਤਾਂ ਕਿ ਉਹ ਵੋਟ ਨਾ ਪਾਵੇ | ਦੂਜੇ ਪਾਸੇ ਆਪ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਕਿਹਾ ਕਿ ਚੋਣ ਬਿਲਕੁਲ ਸਹੀ ਹੋਈ ਹੈ | ਅਕਾਲੀ ਦਲ ਤੇ ਕਾਂਗਰਸ ਦੇ ਮੈਂਬਰਾਂ ਨੇ ਆਪ ਪਾਰਟੀ ਨੂੰ ਸਮਰਥਨ ਦਿੱਤਾ ਹੈ ਤਾਂ ਹੀ ਉਨ੍ਹਾਂ ਦਾ ਚੇਅਰਮੈਨ ਬਣਿਆ ਹੈ, ਭਾਜਪਾ ਵਾਲੇ ਤਾਂ ਐਵੇਂ ਹੀ ਰੌਲਾ ਪਾ ਰਹੇ ਹਨ |
ਪਿਛਲੀ ਖ਼ਬਰ ਮਾਨ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਤੋਂ ਸੂਬੇ ਦੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ-ਖੁਸ਼ਬੂ ਸਵਨਾ • ਵਾਰਡ ਨੰਬਰ 18... ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।