ਅਬੋਹਰ, 29 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਵਿਸ਼ਵ ਰੰਗਮੰਚ ਦਿਵਸ ਦੇ ਸੰਬੰਧ ਵਿਚ ਨਟਰੰਗ ਸੁਸਾਇਟੀ ਅਬੋਹਰ ਵਲੋਂ ਨੁੱਕੜ ਨਾਟਕ ਮੇਰੀ ਧਰਤੀ ਮੇਰੀ ਜ਼ਿੰਮੇਵਾਰੀ ਦੀ ਪੇਸ਼ਕਾਰੀ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਚਾਰ ਸਥਾਨਾਂ ਸੱਚਖੰਡ ਨਰਸਿੰਗ ਕਾਲਜ ਅਬੋਹਰ, ਟੀਚਰਜ਼ ਹੋਮ, ਝਾਂਸੀ ਮਾਰਕੀਟ ਅਤੇ ਨਹਿਰੂ ਪਾਰਕ ਅਬੋਹਰ ਵਿਖੇ ਕੀਤੀ ਗਈ ਪੇਸ਼ਕਾਰੀ ਦੇ ਟੀਮ ਇੰਚਾਰਜ ਭੁਪਿੰਦਰ ਉਤਰੇਜਾ ਸਨ | ਨੁੱਕੜ ਨਾਟਕ ਡਾ.ਗੁਰਤੇਜ ਸਿੰਘ ਨੇ ਲਿਖਿਆ ਹੈ ਅਤੇ ਨਿਰਦੇਸ਼ਕ ਵੈਭਵ ਅਗਰਵਾਲ ਹਨ | ਨਾਟਕ ਵਿਚ ਠਾਕੁਰ ਬਾਗੜੀ, ਜੈਯਸ਼ ਕੰਬੋਜ, ਆਰਯਨ, ਅਰਨਵ, ਯੁੱਧਵੀਰ ਮੋਂਗਾ, ਤਨੁਸ਼ ਮੋਰਯਾ ਨੇ ਬਹੁਤ ਵਧੀਆ ਕਿਰਦਾਰ ਨਿਭਾਏ | ਨਾਟਕ ਵਾਤਾਵਰਨ ਤਬਦੀਲੀਆਂ ਅਤੇ ਧਰਤੀ ਨੂੰ ਸੋਹਣਾ ਬਣਾਉਣ ਲਈ ਸਮਾਜ ਦੀ ਜ਼ਿੰਮੇਵਾਰੀ ਦਾ ਸੁਨੇਹਾ ਦਿੰਦਾ ਹੈ | ਨਾਟਕਾਂ ਦੀ ਪੇਸ਼ਕਾਰੀ ਵਿਚ ਨਟਰੰਗ ਦੇ ਖੰਨਾ ਤੋਂ ਆਏ ਕਲਾਕਾਰ ਪੁਨੀਤ ਵਾਟਸ, ਸੰਜੀਵ ਗਿਲਹੋਤਰਾ, ਸੰਦੀਪ ਸ਼ਰਮਾ ਗੋਰਾ, ਸੰਜੇ ਚਾਨਣਾ, ਪ੍ਰੋ.ਕਸ਼ਮੀਰ ਲੂਣਾ, ਪਵਨ ਕੁਮਾਰ, ਵਾਸੂ ਸੇਤੀਆ, ਰਵਿੰਦਰ ਸਿੰਘ ਗਿੱਲ, ਡਾ.ਗੁਰਪ੍ਰੀਤ ਲਾਲੀ, ਗਗਨ ਚੁੱਘ ਦਾ ਯੋਗਦਾਨ ਰਿਹਾ |