07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਮਾਜ ਸੇਵੀ ਮੰਨਾ ਸੈਣੀ ਵਲੋਂ ਲੜਕੀ ਦੇ ਵਿਆਹ ਲਈ ਸਾਮਾਨ ਦੀ ਸਹਾਇਤਾ <br/>

ਅਜੀਤ ਡੈਸਕ 28-03-2026
ਮੰਡੀ ਲਾਧੂਕਾ, 27 ਮਾਰਚ (ਮਨਪ੍ਰੀਤ ਸਿੰਘ ਸੈਣੀ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਉੱਘੇ ਨੌਜਵਾਨ ਸਮਾਜ ਸੇਵੀ ਮੰਨਾ ਸੈਣੀ ਪਿੰਡ ਖੁੰਡ ਵਾਲਾ ਸੈਣੀਆਂ ਦੇ ਵਲੋਂ ਆਪਣੇ ਇਲਾਕੇ ਅਤੇ ਹੋਰ ਜ਼ਿਲਿ੍ਹਆਂ ਦੇ ਵਿਚ ਜਾ-ਜਾ ਕੇ ਲੋੜਵੰਦ ਪਰਿਵਾਰਾਂ ਦੀ ਮੱਦਦ ਕੀਤੀ ਜਾਂਦੀ ਹੈ | ਉਨ੍ਹਾਂ ਦੇ ਵਲੋਂ ਲੜਕੀਆਂ ਦੇ ਵਿਆਹ, ਲੋੜਵੰਦ ਬਜ਼ੁਰਗਾਂ ਦੇ ਲਈ ਰਾਸ਼ਨ, ਜਿਸ ਲੋੜਵੰਦ ਪਰਿਵਾਰ ਦੇ ਸਿਰ 'ਤੇ ਛੱਤ ਨਹੀਂ ਉਸ ਨੂੰ ਛੱਤ ਪਾ ਕੇ ਦਿੱਤੀ ਜਾ ਰਹੀ ਹੈ¢ ਪੜ੍ਹਾਈ ਦਾ ਖਰਚਾ ਚੁੱਕਿਆ ਜਾ ਰਿਹਾ ਹੈ ਅਤੇ ਹੋਰ ਬਹੁਤ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ | ਉਨ੍ਹਾਂ ਦੇ ਵਲੋਂ ਪਿਛਲੇ ਸਮੇਂ ਬਾਰਡਰ ਪੱਟੀ ਦੇ ਵਿਚ ਆਏ ਹੜ੍ਹ ਵਾਲੇ ਇਲਾਕੇ ਦੇ ਪਿੰਡ ਤੇਜਾ ਰੁਹੇਲਾ ਵਿਖੇ ਇਕ ਬਹੁਤ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਰੱਖਿਆ ਹੋਇਆ 'ਤੇ ਉਸ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਅਲਮਾਰੀ, ਪ੍ਰੈਸਟੇਬਲ, ਕੁਰਸੀਆਂ, ਮੇਜ਼, ਪੱਖਾ, ਰਾਸ਼ਨ ਅਤੇ ਸ਼ਗਨ ਦਿੱਤਾ ਗਿਆ | ਸਾਰੇ ਪਰਿਵਾਰ ਵਲੋਂ ਮੰਨਾ ਸੈਣੀ ਸਮਾਜ ਸੇਵੀ ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਨੈਸ਼ਨਲ ਡਿਗਰੀ ਕਾਲਜ ਚੁਵਾੜਿਆਂਵਾਲੀ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਫ਼ਾਜ਼ਿਲਕਾ ਪੁਲਿਸ ਨੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੱਸਿਆ ਸ਼ਿਕੰਜਾ, ਨਾਕੇਬੰਦੀ ਦੌਰਾਨ ਦਰਜਨਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।