08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਲਾਇਨਜ਼ ਕਲੱਬ ਵਿਸ਼ਾਲ ਨੇ ਸਕੱਤਰ ਰਾਜੀਵ ਕੁੱਕੜ ਦੇ ਜਨਮਦਿਨ ਮੌਕੇ ਕਰਵਾਈ ਸਵਾਮਣੀ <br/>

ਅਜੀਤ ਡੈਸਕ 28-03-2026
ਫ਼ਾਜ਼ਿਲਕਾ, 27 ਮਾਰਚ (ਅਮਰਜੀਤ ਸ਼ਰਮਾ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਪ੍ਰਧਾਨ ਐਡਵੋਕੇਟ ਅਲੋਕ ਕਟਾਰੀਆ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਗਊਸ਼ਾਲਾ ਵਿਚ ਸਵਾਮਣੀ ਕਰਵਾਈ ਗਈ | ਇਹ ਪ੍ਰੋਜੈਕਟ ਕਲੱਬ ਦੇ ਸਕੱਤਰ ਰਾਜੀਵ ਕੁੱਕੜ ਦੇ ਜਨਮਦਿਨ ਦੀ ਖ਼ੁਸ਼ੀ ਵਿਚ ਆਯੋਜਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਐਡਵੋਕੇਟ ਅਲੋਕ ਕਟਾਰੀਆ ਨੇ ਦੱਸਿਆ ਕਿ ਕਲੱਬ ਵਲੋਂ ਫ਼ਿਰੋਜ਼ਪੁਰ ਰੋਡ ਸਥਿਤ ਸ੍ਰੀ ਨਰਾਇਣ ਵੈੱਲਫੇਅਰ ਸੁਸਾਇਟੀ ਵਲੋਂ ਸੰਚਾਲਿਤ ਗਊਸ਼ਾਲਾ 'ਚ ਜਾ ਕੇ ਰਾਜੀਵ ਕੁੱਕੜ ਦੇ ਜਨਮਦਿਨ ਦੇ ਉਪਲੱਖ ਵਿਚ ਸਵਾਮਣੀ ਕਰਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਪਹਿਲਾਂ ਵੀ ਵੱਖ-ਵੱਖ ਮੈਂਬਰਾਂ ਦੇ ਜਨਮਦਿਨ ਮੌਕੇ ਅਜਿਹੇ ਸੇਵਾ ਕਾਰਜ ਕੀਤੇ ਜਾਂਦੇ ਰਹੇ ਹਨ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਜ ਸੇਵੀ ਪ੍ਰੋਜੈਕਟ ਜਾਰੀ ਰਹਿਣਗੇ | ਇਸ ਮੌਕੇ ਕਲੱਬ ਦੇ ਕੈਸ਼ੀਅਰ ਗੌਰਵ ਕੁੱਕੜ, ਚੇਅਰਮੈਨ ਨਰਿੰਦਰ ਸਚਦੇਵਾ, ਅਸ਼ੋਕ ਵਾਟਸ, ਐਡਵੋਕੇਟ ਰਿਤੇਸ਼ ਗਗਨੇਜਾ, ਪਿ੍ੰਸੀਪਲ ਅਸ਼ਵਨੀ ਅਹੂਜਾ, ਐਡਵੋਕੇਟ ਸ਼ੇਖਰ ਛਾਬੜਾ, ਸੁਨੀਲ ਕੁਮਾਰ ਰਾਣਾ, ਪਵਨ ਬਜਾਜ ਸਮੇਤ ਹੋਰ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਪੁਲਿਸ ਦੀਆਂ ਪਾਬੰਦੀਆਂ ਦੇ ਬਾਵਜੂਦ ਉਸਾਰੀ ਕਿਰਤੀਆਂ ਨੇ ਕਿਰਤ ਕਮਿਸ਼ਨਰ ਦਫ਼ਤਰ ਘੇਰਿਆ <br/> ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।