19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮੈਰੀਟੋਰੀਅਸ ਨਤੀਜਿਆਂ 'ਚ ਪਿੰਕੀ ਢਿੱਲੋਂ ਸਰਕਾਰੀ ਹਾਈ ਸਕੂਲ ਹਿੰਮਤਪੁਰਾ 'ਚੋਂ ਅਵੱਲ <br/>

ਅਜੀਤ ਡੈਸਕ 27-03-2026
ਬੱਲੂਆਣਾ, 26 ਮਾਰਚ (ਜਸਮੇਲ ਸਿੰਘ ਢਿੱਲੋਂ)-ਐਮੀਨੈਂਸ ਅਤੇ ਮੈਰੀਟੋਰੀਅਸ ਦੀ ਪ੍ਰੀਖਿਆ ਦੇ ਬੀਤੇ ਕੱਲ੍ਹ ਐਲਾਨੇ ਨਤੀਜਿਆਂ 'ਚ ਸਰਕਾਰੀ ਹਾਈ ਸਕੂਲ ਹਿੰਮਤਪੁਰਾ ਦੀ ਵਿਦਿਆਰਥਣ ਪਿੰਕੀ ਢਿੱਲੋਂ ਨੇ ਆਪਣੇ ਸਕੂਲ ਵਿਚੋਂ 83 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਦਸਵੀਂ ਜਮਾਤ ਦੀ ਇੰਚਾਰਜ ਮੈਡਮ ਰਾਜਦੀਪ ਕੌਰ ਨੇ ਦੱਸਿਆ ਕਿ ਦਸਵੀਂ ਜਮਾਤ ਦੇ ਕੁੱਲ 46 ਵਿਦਿਆਰਥੀਆਂ ਵਿਚੋਂ ਲਗਭਗ 10 ਵਿਦਿਆਰਥੀਆਂ ਨੇ ਐਮੀਨੈਂਸ ਅਤੇ ਮੈਰੀਟੋਰੀਅਸ ਦੀ ਪ੍ਰੀਖਿਆ 1 ਮਾਰਚ ਨੂੰ ਦਿੱਤੀ | ਬੀਤੇ ਕੱਲ੍ਹ ਐਲਾਨੇ ਨਤੀਜਿਆਂ ਵਿਚ ਪਿੰਕੀ ਢਿੱਲੋਂ ਨੇ 83 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ |

ਪਿਛਲੀ ਖ਼ਬਰ ਟੱਕਰ ਮਾਰਨ ਵਾਲੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਨਾਕਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।