19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਨਾਕਾਮ

ਅਜੀਤ ਡੈਸਕ 27-03-2026
ਬੱਲੂਆਣਾ, 26 ਮਾਰਚ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਹਿੰਮਤਪੁਰਾ ਦੇ ਨਜ਼ਦੀਕ ਸੰਧੂਆਂ ਦੇ ਗੁਰਦੁਆਰੇ ਤੋਂ ਇਕ ਕਿੱਲੋਮੀਟਰ ਦੂਰ ਸੀਤੋ ਗੁੰਨ੍ਹੋ ਵਜੀਦਪੁਰ ਭੋਮਾ ਰੋਡ 'ਤੇ ਇਕ ਅਣਜਾਣ ਮੋਟਰਸਾਈਕਲ ਸਵਾਰ ਵਲੋਂ ਇਕ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਨਾਕਾਮ ਰਹੀ | ਜਾਣਕਾਰੀ ਅਨੁਸਾਰ ਸੜਕ ਦੇ ਨਜ਼ਦੀਕ ਪੈਂਦੀ ਢਾਣੀ ਲੱਖਾ ਸਿੰਘ ਦਾ ਪੁੱਤਰ ਨਵਜੋਤ ਸਿੰਘ ਉਮਰ 10 ਸਾਲ ਸੜਕ ਦੇ ਨੇੜੇ ਕੱਚੇ ਰਸਤੇ 'ਤੇ ਸਾਈਕਲ ਚਲਾ ਰਿਹਾ ਸੀ ਤਾਂ ਇਕ ਮੋਟਰਸਾਈਕਲ ਸਵਾਰ ਨੇ ਰਸਤੇ ਦੇ ਸਾਹਮਣੇ ਸੜਕ ਦੇ ਉੱਪਰ ਆਪਣਾ ਮੋਟਰਸਾਈਕਲ ਰੋਕਿਆ ਅਤੇ ਬੱਚੇ ਨੂੰ ਆਵਾਜ਼ਾਂ ਮਾਰਨ ਲੱਗਾ | ਬੱਚਾ ਉਕਤ ਮੋਟਰਸਾਈਕਲ ਸਵਾਰ ਦੇ ਕੋਲ ਆਉਣ ਹੀ ਲੱਗਾ ਸੀ ਕਿ ਅਚਾਨਕ ਉਸ ਦੇ ਮਾਤਾ-ਪਿਤਾ ਪਿੰਡ ਵਜੀਦਪੁਰ ਭੋਮਾ ਵਾਲੇ ਪਾਸਿਓਾ ਅਚਨਚੇਤ ਆ ਗਏ | ਜਿਨ੍ਹਾਂ ਨੂੰ ਵੇਖ ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ | ਬੱਚੇ ਦੇ ਪਿਤਾ ਲੱਖਾ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਹੱਥਾਂ ਵਿਚ ਇਕ ਕੰਬਲ ਫੜਿਆ ਹੋਇਆ ਸੀ ਜੇਕਰ ਉਹ ਮੌਕੇ 'ਤੇ ਨਾ ਆਉਂਦੇ ਤਾਂ ਇਕ ਵੱਡਾ ਹਾਦਸਾ ਹੋ ਜਾਣਾ ਸੀ | ਉਨ੍ਹਾਂ ਹਲਕਾ ਬੱਲੂਆਣਾ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਛੋਟੇ ਬੱਚਿਆਂ ਦਾ ਖ਼ਿਆਲ ਰੱਖਣ ਅਤੇ ਉਨ੍ਹਾਂ ਨੂੰ ਇਕੱਲਿਆਂ ਕਿਤੇ ਸਾਈਕਲ ਜਾਂ ਕਿਸੇ ਹੋਰ ਸਾਧਨ 'ਤੇ ਸੜਕਾਂ ਤੇ ਆਦਿ ਨਾ ਭੇਜਣ |
ਪਿਛਲੀ ਖ਼ਬਰ ਮੈਰੀਟੋਰੀਅਸ ਨਤੀਜਿਆਂ 'ਚ ਪਿੰਕੀ ਢਿੱਲੋਂ ਸਰਕਾਰੀ ਹਾਈ ਸਕੂਲ ਹਿੰਮਤਪੁਰਾ 'ਚੋਂ ਅਵੱਲ <br/> ਅਗਲੀ ਖ਼ਬਰ ਹੈਰੋਇਨ ਸਮੇਤ 3 ਨੌਜਵਾਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।