20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਥੈਲੇਸੀਮੀਆ ਪੀੜਤ ਬੱਚਿਆਂ ਲਈ ਅੱਜ ਲੱਗੇਗਾ ਵਿਸ਼ਾਲ ਖ਼ੂਨਦਾਨ ਕੈਂਪ

ਅਜੀਤ ਡੈਸਕ 08-03-2026
ਫ਼ਾਜ਼ਿਲਕਾ, 7 ਮਾਰਚ (ਦਵਿੰਦਰ ਪਾਲ ਸਿੰਘ)-ਮਾਨਵਤਾ ਦੀ ਸੇਵਾ ਅਤੇ ਥੈਲੇਸੀਮੀਆ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਮਾਸੂਮ ਬੱਚਿਆਂ ਨੂੰ ਜੀਵਨ ਦਾਨ ਦੇਣ ਦੇ ਉਦੇਸ਼ ਨਾਲ ਅੱਜ ਫ਼ਾਜ਼ਿਲਕਾ ਵਿਚ ਇਕ ਵਿਸ਼ੇਸ਼ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਅਤੇ ਭਾਰਤ ਵਿਕਾਸ ਪਰਿਸ਼ਦ, ਫ਼ਾਜ਼ਿਲਕਾ ਦੇ ਸਾਂਝੇ ਯਤਨਾਂ ਨਾਲ ਲਗਾਇਆ ਜਾ ਰਿਹਾ ਇਹ ਕੈਂਪ ਸਥਾਨਕ ਬਿਜਲੀ ਘਰ ਦੇ ਸਾਹਮਣੇ ਸਥਿਤ ਪੈਰਾਡਿਜ਼ੋ ਹੋਟਲ ਵਿਚ ਲਗਾਇਆ ਜਾਵੇਗਾ | ਸੰਸਥਾ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਸਵਰਗੀ ਦੀਪਕ ਬਜਾਜ ਦੀ ਮਿੱਠੀ ਯਾਦ ਨੂੰ ਸਮਰਪਿਤ ਹੈ | ਕੈਂਪ ਦਾ ਮੁੱਖ ਟੀਚਾ ਉਨ੍ਹਾਂ ਬੱਚਿਆਂ ਲਈ ਖ਼ੂਨ ਇਕੱਠਾ ਕਰਨਾ ਹੈ, ਜਿਨ੍ਹਾਂ ਨੂੰ ਥੈਲੇਸੀਮੀਆ ਕਾਰਨ ਜੀਵਤ ਰਹਿਣ ਲਈ ਨਿਯਮਤ ਸਮੇਂ ਬਾਅਦ ਖ਼ੂਨ ਚੜ੍ਹਾਉਣ ਦੀ ਲਾਜ਼ਮੀ ਲੋੜ ਹੁੰਦੀ ਹੈ | ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1:30 ਵਜੇ ਤੱਕ ਪੈਰਾਡਿਜ਼ੋ ਹੋਟਲ ਵਿਚ ਚੱਲੇਗਾ | ਸੰਸਥਾ ਦੇ ਮੈਂਬਰ ਰਾਜੀਵ ਕੁਕਰੇਜਾ ਨੇ ਸ਼ਹਿਰ ਵਾਸੀਆਂ ਅਤੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡਾ ਖ਼ੂਨ ਕਿਸੇ ਦੇ ਜੀਵਨ ਦਾ ਆਧਾਰ ਬਣ ਸਕਦਾ ਹੈ | ਉਨ੍ਹਾਂ ਨੇ ਸਿਹਤਮੰਦ ਵਿਅਕਤੀਆਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ ਹੈ ਤਾਂ ਜੋ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ |
ਪਿਛਲੀ ਖ਼ਬਰ ਵਿੱਦਿਅਕ ਟੂਰ ਲਗਾਇਆ <br/> ਅਗਲੀ ਖ਼ਬਰ ਸਾਈਬਰ ਠੱਗੀ ਵਿਰੁੱਧ ਫ਼ਾਜ਼ਿਲਕਾ ਪੁਲਿਸ ਦੀ ਵਿਸ਼ੇਸ਼ ਪਹਿਲ, ਜਾਗਰੂਕਤਾ ਫ਼ਿਲਮ ਕੀਤੀ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।