19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਦੀ ਨਵੀਂ ਕਾਰਜਕਾਰਨੀ ਦਾ ਗਠਨ <br/>

ਅਜੀਤ ਡੈਸਕ 08-03-2026
ਫ਼ਾਜ਼ਿਲਕਾ, 7 ਮਾਰਚ (ਅਮਰਜੀਤ ਸ਼ਰਮਾ)-ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਸ਼ਾਖਾ ਵਲੋਂ ਸਾਲਾਨਾ ਚੋਣ ਅਤੇ ਪਰਿਵਾਰ ਮਿਲ਼ਨ ਸਮਾਰੋਹ ਸਥਾਨਕ ਸੰਜੀਵ ਪੈਲੇਸ ਵਿਖੇ ਬੜੀ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਸਾਲ 2026-28 ਲਈ ਨਵੀਂ ਟੀਮ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ, ਜਿਸ ਵਿਚ ਅਜੇ ਗੁਪਤਾ ਨੂੰ ਪ੍ਰਧਾਨ, ਅਸੀਮ ਮਿੱਤਲ ਨੂੰ ਸਕੱਤਰ ਅਤੇ ਰਾਘਵ ਸਚਦੇਵਾ ਨੂੰ ਖ਼ਜ਼ਾਨਚੀ ਮਨੋਨੀਤ ਕੀਤਾ ਗਿਆ | ਚੋਣ ਪ੍ਰਕਿਰਿਆ ਨੂੰ ਭਾਰਤ ਕੋ ਜਾਨੋਂ ਦੇ ਰਾਸ਼ਟਰੀ ਮੈਂਬਰ ਸੰਦੀਪ ਵਾਟਸ (ਚੋਣ ਸੁਪਰਵਾਈਜ਼ਰ) ਅਤੇ ਸੂਬਾਈ ਮੀਤ ਪ੍ਰਧਾਨ ਮਨੋਜ ਅਗਰਵਾਲ ਨੇ ਸੂਬਾਈ ਕਾਰਜਕਾਰਨੀ ਮੈਂਬਰਾਂ ਵਿਕਟਰ ਛਾਬੜਾ, ਰਮੇਸ਼ ਚੂਚਰਾ ਅਤੇ ਸ੍ਰੀ ਨਿਵਾਸ ਬਿਹਾਨੀ ਦੇ ਸਹਿਯੋਗ ਨਾਲ ਨੇਪਰੇ ਚਾੜਿ੍ਹਆ | ਹਾਜ਼ਰ ਮੈਂਬਰਾਂ ਨੇ ਤਾਲੀਆਂ ਦੀ ਗੜਗੜਾਹਟ ਨਾਲ ਨਵੀਂ ਕਾਰਜਕਾਰਨੀ ਨੂੰ ਆਪਣੀ ਸਹਿਮਤੀ ਦਿੱਤੀ | ਮੌਜੂਦਾ ਪ੍ਰਧਾਨ ਰਾਜਨ ਸਿੰਗਲਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ | ਸਮਾਗਮ ਦੀ ਸ਼ੁਰੂਆਤ ਭਾਰਤ ਮਾਤਾ ਦੀ ਵੰਦਨਾ ਅਤੇ ਰਾਸ਼ਟਰੀ ਗੀਤ ਨਾਲ ਹੋਈ | ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਮਹਿਲਾ ਮੈਂਬਰਾਂ ਨੇ ਭਜਨ ਪੇਸ਼ ਕੀਤੇ | ਰਮੇਸ਼ ਚੂਚਰਾ ਦੀ ਅਗਵਾਈ ਹੇਠ 31 ਮੈਂਬਰਾਂ ਨੂੰ ਉਨ੍ਹਾਂ ਦੀ ਵਿਆਹ ਦੀ ਵਰ੍ਹੇਗੰਢ 'ਤੇ ਸਨਮਾਨਿਤ ਕੀਤਾ ਗਿਆ | ਮੰਚ ਦਾ ਸੰਚਾਲਨ ਸਕੱਤਰ ਮਨੀਸ਼ ਡੋਡਾ ਨੇ ਕੀਤਾ, ਜਦਕਿ ਅਜੇ ਗੁਪਤਾ ਨੇ 'ਪ੍ਰਸ਼ਨ ਮੰਚ' ਦਾ ਸਫਲ ਸੰਚਾਲਨ ਕੀਤਾ | ਮਨੋਰੰਜਨ ਲਈ ਤੰਬੋਲਾ ਅਤੇ 'ਵਨ ਮਿੰਟ ਗੇਮ' ਵੀ ਕਰਵਾਈ ਗਈ | ਇਸ ਮੌਕੇ ਅਸ਼ਵਨੀ ਅਹੂਜਾ, ਭਾਰਤ ਭੂਸ਼ਨ ਗਰਗ, ਡਾ. ਮਨੋਜ ਨਾਰੰਗ, ਦੀਪਕ ਮੁੰਜਾਲ, ਰਾਜੇਸ਼ ਕੁੱਕੜ, ਵਿਪਿਨ ਗੋਇਲ, ਅਸ਼ਵਨੀ ਧਵਨ, ਸਤਪਾਲ ਕਿ੍ਸ਼ਨ ਅਤੇ ਹੋਰ ਮੈਂਬਰ ਮੌਜੂਦ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਫ਼ਾਜ਼ਿਲਕਾ ਦੀ ਹਦੂਦ ਅੰਦਰ ਨਿੱਜੀ ਕਬਜ਼ੇ, ਮਾਲਕੀ ਵਾਲੇ ਖ਼ਾਲੀ ਪਏ ਪਲਾਟਾਂ 'ਚ ਸਾਫ-ਸਫਾਈ ਕਰਵਾਉਣੀ ਲਾਜ਼ਮੀ -... ਅਗਲੀ ਖ਼ਬਰ ਇਲਾਕੇ ਦੀ ਉੱਘੀ ਲੇਖਿਕਾ ਡਾ.ਹਰਪ੍ਰੀਤ ਕੌਰ ਔਲਖ ਨੇ ਉਪ ਮੰਡਲ ਮੈਜਿਸਟਰੇਟ ਦਾ ਕੀਤਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।