09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਅਬੋਹਰ ਦੀ ਆਕਿ੍ਤੀ ਨੇ ਯੂ. ਪੀ. ਐੱਸ. ਸੀ. 'ਚ 122ਵਾਂ ਰੈਂਕ ਕੀਤਾ ਹਾਸਲ

ਅਜੀਤ ਡੈਸਕ 07-03-2026
ਅਬੋਹਰ, 6 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਵਸਨੀਕ ਸੁਮਨ ਅਤੇ ਪਵਨ ਸਿੰਗਲਾ ਦੀ ਹੋਣਹਾਰ ਪੁੱਤਰੀ ਆਕਿ੍ਤੀ ਸਿੰਗਲਾ ਨੇ ਆਪਣੇ ਸ਼ਹਿਰ ਅਬੋਹਰ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ | ਆਕਿ੍ਤੀ ਨੇ ਦੇਸ਼ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆ ਯੂ.ਪੀ.ਐੱਸ.ਸੀ ਵਿਚ 122ਵਾਂ ਰੈਂਕ ਹਾਸਲ ਕਰਕੇ ਆਈ.ਪੀ.ਐੱਸ ਲਈ ਪਹਿਲਾ ਪੜਾਅ ਪਾਰ ਕਰ ਲਿਆ ਹੈ | ਆਕਿ੍ਤੀ ਦੇ 122ਵਾਂ ਰੈਂਕ ਹਾਸਲ ਕਰਦੇ ਹੋਏ ਜਿੱਥੇ ਸਿੰਗਲਾ ਪਰਿਵਾਰ ਅਤੇ ਉਨ੍ਹਾਂ ਦੇ ਮਿੱਤਰਾਂ-ਸ਼ੁਭਚਿੰਤਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਉੱਥੇ ਹੀ ਇਲਾਕਾ ਵਾਸੀਆਂ ਵਲੋਂ ਵੀ ਲਗਾਤਾਰ ਸਿੰਗਲਾ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ | ਆਕਿ੍ਤੀ ਨੇ ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਤੋਂ ਬੀ.ਕਾਮ ਅਤੇ ਹੰਸਰਾਜ ਕਾਲਜ ਤੋਂ ਐਮ.ਕਾਮ ਕੀਤੀ | ਇਸ ਤੋਂ ਇਲਾਵਾ ਆਕਿ੍ਤੀ ਯੂ.ਜੀ.ਐੱਸ ਨੈੱਟ ਅਤੇ ਜੇ.ਆਰ.ਐਫ ਇਨ ਕਾਮਰਸ ਦੀ ਵੀ ਟਾਪ ਰਹੀ | ਆਕਿ੍ਤੀ ਦਾ ਸੁਪਨਾ ਸੀ ਕਿ ਉਹ ਦੇਸ਼ ਅਤੇ ਸਮਾਜ ਦੀ ਸੇਵਾ ਕਰੇ | ਇਸ ਲਈ ਉਸ ਨੇ ਦੇਸ਼ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆ ਯੂ.ਪੀ.ਐੱਸ.ਸੀ ਦੀ ਪ੍ਰੀਖਿਆ ਦਿੱਤੀ ਅਤੇ 122ਵਾਂ ਰੈਂਕ ਹਾਸਲ ਕਰਕੇ ਆਪਣੇ ਸਪਨੇ ਸਾਕਾਰ ਕਰਨ ਲਈ ਪਹਿਲਾ ਕਦਮ ਵਧਾਇਆ | ਦੂਜੇ ਪਾਸੇ ਸਿੰਗਲਾ ਪਰਿਵਾਰ ਨੂੰ ਆਪਣੀ ਬੇਟੀ 'ਤੇ ਮਾਣ ਹੈ ਅਤੇ ਉਨ੍ਹਾਂ ਦਾ ਕਹਿਣਾ ਕਿ ਆਕਿ੍ਤੀ ਨੇ ਕਈ ਵਾਰ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਪਰ ਇਹ ਕਾਮਯਾਬੀ ਉਸ ਦੀ ਸਭ ਤੋਂ ਵੱਡੀ ਕਾਮਯਾਬੀ ਹੈ | ਸਿੰਗਲਾ ਪਰਿਵਾਰ ਦੇ ਕਰੀਬੀ ਸੰਜੇ ਵਸ਼ਿਸ਼ਟ, ਡਾ.ਮਨੋਜ ਘਈ, ਕਮਲ ਗੁਪਤਾ, ਭਗਵਾਨ, ਅਸ਼ੋਕ ਸਿੰਗਲਾ, ਨਰੇਸ਼ ਗੋਇਲ, ਵਿਕਰਮ, ਸਾਹਿਲ, ਵਿਕੀ, ਅੰਕਿਤ ਆਦਿ ਨੇ ਸਿੰਗਲਾ ਪਰਿਵਾਰ ਨੂੰ ਆਕਿ੍ਤੀ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਹੈ |
ਪਿਛਲੀ ਖ਼ਬਰ ਮਾਈਨਿੰਗ ਨੂੰ ਲੈ ਕੇ ਕੋਈ ਪਾਲਿਸੀ ਨਹੀਂ ਬਣਾ ਸਕੀ ਪੰਜਾਬ ਸਰਕਾਰ, ਰੇਤ ਮਾਫ਼ੀਆ ਨੇ ਆਮ ਲੋਕਾਂ ਦਾ ਕਚੂਮਰ ਕੱਢਿਆ ਅਗਲੀ ਖ਼ਬਰ ਆਵਾਰਾ ਪਸ਼ੂ ਨਾਲ ਟਕਰਾ ਕੇ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।