11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਜੀ-11 ਫਾਊਾਡੇਸ਼ਨ ਫ਼ਾਜ਼ਿਲਕਾ ਵਲੋਂ ਵਿਧਵਾ ਮਹਿਲਾਵਾਂ ਨੂੰ ਮਾਰਚ ਮਹੀਨੇ ਦਾ ਰਾਸ਼ਨ ਵੰਡਿਆ

ਅਜੀਤ ਡੈਸਕ 07-03-2026
ਫ਼ਾਜ਼ਿਲਕਾ, 6 ਮਾਰਚ (ਦਵਿੰਦਰ ਪਾਲ ਸਿੰਘ)-ਜੀ-11 ਫਾਊਾਡੇਸ਼ਨ ਫ਼ਾਜ਼ਿਲਕਾ ਵਲੋਂ ਚਲਾਏ ਜਾ ਰਹੇ ਵਿਧਵਾ ਮਾਸਿਕ ਰਾਸ਼ਨ ਵੰਡ ਪ੍ਰਕਲਪ ਤਹਿਤ ਮਾਰਚ ਮਹੀਨੇ ਦਾ ਰਾਸ਼ਨ ਵੰਡਣ ਦਾ ਕਾਰਜ ਸਫਲਤਾਪੂਰਵਕ ਸੰਪੰਨ ਕੀਤਾ ਗਿਆ | ਸਥਾਨਕ ਸ੍ਰੀ ਸਾਧੂ ਆਸ਼ਰਮ ਮੰਦਰ ਵਿਖੇ ਆਯੋਜਿਤ ਇਸ ਸਮਾਗਮ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ | ਪ੍ਰਕਲਪ ਦੇ ਇੰਚਾਰਜ ਸੰਜੀਵ ਮੋਂਗਾ ਅਤੇ ਰਾਕਸੀ ਫੁਟੇਲਾ ਨੇ ਦੱਸਿਆ ਕਿ ਸੰਸਥਾ ਹਰ ਮਹੀਨੇ ਨਿਯਮਿਤ ਰੂਪ ਵਿਚ ਇਹ ਸੇਵਾ ਨਿਭਾ ਰਹੀ ਹੈ | ਸੰਸਥਾ ਦੇ ਪ੍ਰਧਾਨ ਅਸ਼ਵਨੀ ਸਹਿਗਲ ਅਤੇ ਜਨਰਲ ਸਕੱਤਰ ਵਿਸ਼ਾਲ ਵਾਟਸ ਨੇ ਜਾਣਕਾਰੀ ਦਿੱਤੀ ਕਿ ਜੇਕਰ ਕੋਈ ਹੋਰ ਲੋੜਵੰਦ ਵਿਧਵਾ ਮਹਿਲਾ ਰਾਸ਼ਨ ਪ੍ਰਾਪਤ ਕਰਨਾ ਚਾਹੁੰਦੀ ਹੈ ਤਾਂ ਉਹ ਆਪਣੀ ਅਰਜ਼ੀ, ਘਰ ਦਾ ਪਤਾ ਅਤੇ ਮੋਬਾਈਲ ਨੰਬਰ ਲਿਖ ਕੇ ਸ੍ਰੀ ਸਾਧੂ ਆਸ਼ਰਮ ਵਿਚ ਲੱਗੇ ਡਰਾਪ ਬਾਕਸ ਵਿਚ ਪਾ ਸਕਦੀ ਹੈ | ਸੰਸਥਾ ਦੇ ਮੈਂਬਰ ਅਰਜ਼ੀਆਂ ਦੀ ਪੜਤਾਲ ਤੋਂ ਬਾਅਦ ਯੋਗ ਪਰਿਵਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਮਦਦ ਸ਼ੁਰੂ ਕਰਨਗੇ | ਇਸ ਤੋਂ ਇਲਾਵਾ ਸੰਸਥਾ ਦੇ ਕਿਸੇ ਵੀ ਮੈਂਬਰ ਨਾਲ ਸਿੱਧਾ ਸੰਪਰਕ ਵੀ ਕੀਤਾ ਜਾ ਸਕਦਾ ਹੈ | ਇਸ ਮੌਕੇ ਵਰਿੰਦਰ ਸੇਠੀ ਅਤੇ ਸਮਾਜ ਸੇਵੀ ਨਰੇਸ਼ ਵਧਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀ ਅਤੇ ਸ੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਫਾਊਾਡੇਸ਼ਨ ਦੇ ਸਰਪ੍ਰਸਤ ਰਾਜੇਸ਼ ਠਕਰਾਲ, ਪ੍ਰਧਾਨ ਅਸ਼ਵਨੀ ਸਹਿਗਲ, ਸਕੱਤਰ ਵਿਸ਼ਾਲ ਵਾਟਸ, ਕੈਸ਼ੀਅਰ ਅਮਨ ਮੋਂਗਾ, ਮੈਂਬਰ ਅਮਨ ਸੇਠੀ, ਸੰਜੀਵ ਮੋਂਗਾ, ਰਾਕਸੀ ਫੁਟੇਲਾ, ਰਾਕੇਸ਼ ਜੁਨੇਜਾ, ਸੰਜੀਵ ਵਿਨਾਇਕ, ਨਵਨੀਤ ਸੇਠੀ, ਨਵੀਨ ਬੱਬਰ, ਵਿਓਮ ਕੁੱਕੜ, ਰੋਹਿਤ ਸ਼ਰਮਾ, ਸਿਕੰਦਰ ਸਿੰਘ, ਸਰਲ ਅਨੇਜਾ, ਹਿਤੇਸ਼ ਧਵਨ, ਸੁਮਿਤ ਠਕਰਾਲ, ਸੁਮਿਤ ਚੁੱਘ ਅਤੇ ਰਵੀ ਵਧਵਾ ਵੀ ਮੌਜੂਦ ਸਨ |
ਪਿਛਲੀ ਖ਼ਬਰ ਮੋਟਰਸਾਈਕਲ ਹਾਦਸਾਗ੍ਰਸਤ ਹੋਣ ਕਾਰਨ ਵਿਅਕਤੀ ਹੋਇਆ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਲਾਈਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 15 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।