11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕਿਸਾਨ ਯੋਜਨਾ ਦਾ ਲਾਭ ਲੈਣ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰਾਰ

ਅਜੀਤ ਡੈਸਕ 07-03-2026
ਮੰਡੀ ਲਾਧੂਕਾ, 6 ਮਾਰਚ (ਰਾਕੇਸ਼ ਛਾਬੜਾ)-ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਹਿਤ ਵਿਚ ਚਲਾਈ ਗਈ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਨੂੰ ਵਧੇਰੇ ਸਾਰਥਿਕ ਤੇ ਪਾਰਦਰਸ਼ੀ ਬਣਾਉਣ ਲਈ ਫਾਰਮਰ ਰਜਿਸਟਰੀ ਵਿਚ ਰਜਿਸਟੇ੍ਰਸ਼ਨ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ | ਖੇਤੀਬਾੜੀ ਵਿਭਾਗ ਮੰਡੀ ਲਾਧੂਕਾ ਸਰਕਲ ਦੇ ਇੰਚਾਰਜ ਏ.ਡੀ.ਓ ਗੁਰਵੀਰ ਸਿੰਘ ਨੇ ਕਿਹਾ ਹੈ ਫਾਰਮਰ ਰਜਿਸਟਰੀ ਤਹਿਤ ਹਰ ਕਿਸਾਨ ਦੀ ਵਿਲੱਖਣ ਕਿਸਾਨ ਆਈ.ਡੀ ਤਿਆਰ ਕੀਤੀ ਜਾਵੇਗੀ, ਜਿਸ ਨੂੰ ਮੌਜੂਦਾ ਪੀ ਐੱਮ ਕਿਸਾਨ ਖਾਤੇ ਦੇ ਨਾਲ ਿਲੰਕ ਕੀਤਾ ਜਾਵੇਗਾ | ਇਸ ਨਾਲ ਕਿਸਾਨਾਂ ਦੀ ਪਛਾਣ ਅਤੇ ਉਨ੍ਹਾਂ ਦੇ ਜ਼ਮੀਨੀ ਰਿਕਾਰਡ ਦੀ ਤਸਦੀਕ ਆਸਾਨੀ ਨਾਲ ਹੋ ਸਕੇਗੀ ਅਤੇ ਸਰਕਾਰੀ ਮਦਦ ਸਿੱਧੇ ਤੌਰ ਤੇ ਅਸਲ ਹੱਕਦਾਰ ਕਿਸਾਨਾਂ ਤੱਕ ਪਹੁੰਚ ਸਕੇਗੀ | ਉਨ੍ਹਾਂ ਨੇ ਕਿਹਾ ਹੈ ਜਿਹੜੇ ਕਿਸਾਨਾਂ ਦੀ ਫਾਰਮਰ ਰਜਿਸਟ੍ਰੇਸ਼ਨ ਨਹੀਂ ਹੋਈ ਹੋਵੇਗੀ ਪੀ ਐੱਮ ਕਿਸਾਨ ਨਿਧੀ ਯੋਜਨਾ ਦੀ ਅਗਲੀ ਕਿਸ਼ਤ ਉਨ੍ਹਾਂ ਖਾਤਿਆਂ ਵਿਚ ਨਹੀਂ ਪੈ ਸਕੇਗੀ, ਉਨ੍ਹਾਂ ਨੇ ਕਿਹਾ ਹੈ ਕਿਸਾਨ ਨੇੜਲੇ ਕਾਮਨ ਸਰਵਿਸ ਸੈਂਟਰ ਜਾਂ ਸਬੰਧਿਤ ਬਲਾਕ ਖੇਤੀਬਾੜੀ ਦੇ ਅਧਿਕਾਰੀ ਦੇ ਦਫ਼ਤਰ ਵਿਖੇ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ, ਇਸ ਦੇ ਲਈ ਲਾਭਪਾਤਰੀ ਕਿਸਾਨ ਦਾ ਆਧਾਰ ਕਾਰਡ ਅਤੇ ਜ਼ਮੀਨ ਦੀ ਜਮਾਂ ਬੰਦੀ ਨਾਲ ਲੈ ਕੇ ਲਿਆਉਣੀ ਲਾਜ਼ਮੀ ਹੋਵੇਗੀ |
ਪਿਛਲੀ ਖ਼ਬਰ ਲਾਈਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 15 ਨੂੰ ਅਗਲੀ ਖ਼ਬਰ ਛੇਵਾਂ ਮੁਫ਼ਤ ਕੈਂਸਰ ਜਾਂਚ, ਅੱਖਾਂ ਦੀ ਜਾਂਚ, ਆਪੇ੍ਰਸ਼ਨ ਤੇ ਖ਼ੂਨਦਾਨ ਕੈਂਪ 20 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।